ਵੱਡੀ ਖ਼ਬਰ : ਚੰਨੀ ਦੀ ਤਾਰੀਫ਼ ਕਰਦੇ ਕਰਦੇ, ਨਵਜੋਤ ਸਿੱਧੂ ਭਾਸ਼ਾ ਦੀ ਕੰਧ ਟੱਪੀ , ਕੈਪਟਨ ਨੂੰ ਕਾਇਰ, ਫਰੌਡ, ਰੋਂਦੂ  ਤੇ ਚੱਲਿਆ ਹੋਇਆ ਕਾਰਤੂਸ ਐਲਾਨਿਆ, ਵੇਖੋ ਹੋਰ ਕੀ ਕੀ ਉਚਾਰਿਆ

ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਿਛਲੇ ਲੰਬੇ ਸਮੇਂ ਤੋਂ ਇਕ ਦੂਜੇ ਖਿਲਾਫ ਬਿਆਨ ਬਾਜੀ ਤਾਂ ਚਲਦੀ ਆ ਰਹੀ ਹੈ ਪਰ ਹੁਣ ਜਦੋਂ ਦਾ ਕੈਪਟਨ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਨਾਲ ਹੀ ਸੋਨੀਆ ਗਾਂਧੀ ਨੂੰ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਨਾਲ ਜੁੜੇ ਵਿਧਾਇਕਾਂ ਦੀ ਲਿਸਟ ਵੀ ਦਿੱਤੀ ਹੈ,ਉਦੋਂ ਤੋਂ ਸਿਆਸਤ ਕਾਫੀ ਗਰਮਾ ਗਈ ਹੈ।

 ਇਸ ਦੇ ਨਾਲ ਹੀ ਅੱਜ ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਭਾਗ ਲੈਣ ਗਏ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਕੈਪਟਨ ’ਤੇ ਸਿੱਧੇ ਤੇ ਅਸਿੱਧੇ ਤੌਰ ’ਤੇ ਕਈ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਸਿੱਧੂ ਬੋਲਦੇ ਬੋਲਦੇ ਭਾਸ਼ਾ ਦੀ ਮਰਿਆਦਾ ਵੀ ਭੁੱਲ ਗਏ। ਉਨ੍ਹਾਂ ਕੈਪਟਨ ਨੂੰ ਕਾਇਰ, ਫਰੌਡ, ਰੋਂਦੂ  ਤੇ ਚੱਲਿਆ ਹੋਇਆ ਕਾਰਤੂਸ ਦੱਸਿਆ।

ਰੇਤ ਮਾਫੀਆ ਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਹੋੋਏ ਸਿੱਧੂੁ ਨੇ ਕਿਹਾ ਕਿ ਜੇ ਕੈਪਟਨ ਜਾਣਦੇ ਸਨ ਕਿ ਇਹ ਵਿਧਾਇਕ ਮਾਫੀਆ ਨਾਲ ਰਲੇ ਹਨ ਤਾਂ ਕਿਉਂ ਕਾਰਵਾਈ ਨਹੀਂ ਕੀਤੀ। ਹੁਣ ਕਹਿੰਦੇ ਅਖੇ ਮੈਂ ਤਾਂ ਪਾਰਟੀ ਨੂੰ ਨੁਕਸਾਨ ਨਾ ਹੋਵੇ ਤਾਂ ਕਾਰਵਾਈ ਨਹੀਂ ਕੀਤੀ। ਮੈਂ ਤਾਂ ਉਦੋਂ ਵੀ ਕਹਿੰਦਾ ਸੀ ਪਰ ਬੰਦੇ ਉਨ੍ਹਾਂ ਦੇ ਸਨ। ਰੇਤ ਮਾਫੀਆ ਦੇ ਨਾਲ ਨਾਲ ਟਰਾਂਸਪੋਰਟ ਮਾਫੀਆ ਭਾਰੂ ਸੀ। ਬਾਹਰੋ ਆਉਣ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਲਿਆ ਜਾਂਦਾ ਸੀ ਪਰ ਹੁਣ ਇਹ ਸਭ ਬਦਲ ਜਾਵੇਗਾ। ਰੇਤ ਮਾਈਨਿੰਗ ਹਰ ਹਾਲਤ ਵਿਚ ਰੁਕ ਜਾਵੇਗਾ। ਨਵੇਂ ਮੁੱਖ ਮੰਤਰੀ ਸਾਹਿਬ ਨਾਲ ਨਵੀਆਂ ਨੀਤੀਆਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਸੀਐਮ ਨੂੰ ਅਪੀਲ ਕੀਤੀ ਕਿ ਰੇਤਾ ਦੀ ਕੀਮਤ ਘਟਾ ਦੇਣੀ ਚਾਹੀਦੀ ਹੈ।

 ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਪੰਜਾਬ ਦੀ ਲਡ਼ਾਈ ਲਡ਼ਦਾ ਆ ਰਿਹਾ ਹੈ। ਉਸ ਨੇ ਅੱਜ ਤਕ ਕਦੇ ਸ਼ਿਕਾਇਤ ਨਹੀਂ ਕੀਤੀ ਹਮੇਸ਼ਾ ਸ਼ਿਕਸਤ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਵੱਡੇ ਵੱਡੇ ਮੈਨੀਫੈਸਟੋ ਬਣਾ ਕੇ ਨਹੀਂ ਹੋਣਾ, ਕੰਮ ਕਰਕੇ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਬਾਹਰ ਨਹੀਂ ਨਿਕਲਿਆ। ਦੁਨੀਆ ਵਿਚ ਦੋ ਲੋਕਾਂ ਨੂੰ ਸਭ ਤੋਂ ਵੱਧ ਨਫ਼ਰਤ ਕੀਤੀ ਜਾ ਰਹੀ ਹੈ, ਇਕ ਚੱਲਿਆ ਹੋਇਆ ਕਾਰਤੂੁਸ ਤੇ ਦੂਜਾ ਗੱਪਾਂ ਦਾ ਬਾਦਸ਼ਾਹ। ਸਿੱੱਧੂ ਨੇ ਕਿਹਾ ਕਿ ਜੇ ਕੈਪਟਨ ਨੇ ਮੈਨੂੰ ਹਰਾਉਣਾ ਹੈ ਤਾਂ ਪੰਜਾਬ ਨੂੰ ਕੈਪਟਨ ਦਾ ਪਿਓ ਹਰਾਵੇਗਾ।

Related posts

Leave a Reply