ਵੱਡੀ ਖ਼ਬਰ : ਚੰਨੀ ਸਰਕਾਰ ਦੇ 4 ਮੰਤਰੀ ਆਮ ਆਦਮੀ ਪਾਰਟੀ ‘ਚ ਜਾਣ ਲਈ ਤਿਆਰ ਪਰ ਹੋ ਗਈ ਨਾਂਹ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ  ਦਾਅਵਾ ਕੀਤਾ ਹੈ ਕਿ ਚੰਨੀ ਸਰਕਾਰ ਦੇ 4 ਮੰਤਰੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਜਿਸ ਦੇ ਲਈ ਉਹ ਪਾਰਟੀ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਚਾਰਾਂ ਮੰਤਰੀਆਂ ਦੀ ਸ਼ਮੂਲੀਅਤ ਰੇਤ ਮਾਫ਼ੀਆ ‘ਚ ਹੈ। ਰਾਘਵ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਇਮਾਨਦਾਰ ਪਾਰਟੀ ਹੈ ਜਿਸ ਕਾਰਨ ਇਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ।

 ਬਿਆਨ ਵਿਚ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੀ ਮਿੱਟੀ ਵੇਚਣ ਤੇ ਧਰਤੀ ਮਾਂ ਨਾਲ ਧੋਖਾ ਕਰਨ ਵਾਲੇ ਆਗੂਆਂ ਲਈ ਆਮ ਆਦਮੀ ਪਾਰਟੀ ‘ਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਦੀ ਜਨਤਾ ਸਾਡੇ ਨਾਲ ਹੈ, ਸਾਨੂੰ ਰੇਤ ਮਾਫ਼ੀਆ ਦੀ ਲੋੜ ਨਹੀਂ।

Related posts

Leave a Reply