ਚੰਡੀਗੜ੍ਹ 27 ਸਤੰਬਰ : ਚੰਨੀ ਸਰਕਾਰ ਵੱਲੋਂ ਸੀਨੀਅਰ ਵਕੀਲ ਏ ਪੀ ਐਸ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਾ ਦਿੱਤਾ ਗਿਆ ਹੈ .
ਰਾਜਪਾਲ ਪੰਜਾਬ ਦੀ ਪ੍ਰਵਾਨਗੀ ਨਾਲ ਹੋਈ ਦਿਉਲ ਦੀ ਨਿਯੁਕਤੀ ਦੇ ਰਸਮੀ ਹੁਕਮ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ .
ਪੰਜਾਬ ਵਿਜੀਲੈਂਸ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੈਣੀ ਦੀ ਰਿਹਾਈ ਦੇ ਦਿੱਤੇ ਇਤਿਹਾਸਕ ਫ਼ੈਸਲੇ ਦੌਰਾਨ ਵੀ ਦਿਉਲ ਹੀ ਸੈਣੀ ਦੇ ਵਕੀਲ ਸਨ।
ਪਹਿਲਾਂ ਚੰਨੀ ਸਰਕਾਰ ਨੇ ਡੀ ਐਸ ਪਟਵਾਲੀਆ ਨੂੰ ਏ ਜੀ ਲਾਏ ਜਾਣ ਦੀ ਤਜਵੀਜ਼ ਤੇ ਵਿਚਾਰ ਕੀਤਾ ਸੀ ਪਰ ਇਹ ਸਿਰੇ ਨਹੀਂ ਸੀ ਚੜ੍ਹੀ। ਇਸੇ ਤਰਾਂ ਅਨਮੋਲ ਰਤਨ ਸਿੱਧੂ ਦੇ ਨਾ ਦੀ ਵੀ ਚਰਚਾ ਹੋਈ ਸੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp