ਵੱਡੀ ਖ਼ਬਰ : ਜਨਤਕ ਥਾਵਾਂ ‘ਤੇ ਹੋਲੀ ਅਤੇ ਨਵਰਾਤਰੀ ਦੇ ਜਸ਼ਨਾਂ ‘ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਡੀਸੀਪੀਜ਼ ਨੂੰ ਹੁਕਮ ਲਾਗੂ ਕਰਨ ਦੀ ਹਦਾਇਤ

ਦਿੱਲੀ: ਦਿੱਲੀ ਵਿੱਚ ਕੋਰੋਨਾ ਸੰਕਰਮ ਦੇ ਵਧ ਰਹੇ ਮਾਮਲਿਆਂ ਕਾਰਣ  ਦੇਸ਼ ਦੀ ਰਾਜਧਾਨੀ ਵਿੱਚ ਜਨਤਕ ਥਾਵਾਂ ‘ਤੇ ਹੋਲੀ, ਸ਼ਬ-ਏ-ਬਾਰਾਤ ਅਤੇ ਨਵਰਾਤਰੀ ਦੇ ਜਸ਼ਨਾਂ‘ ਤੇ ਪਾਬੰਦੀ ਲਗਾ ਦਿੱਤੀ ਹੈ।

ਦਿੱਲੀ ਸਰਕਾਰ ਨੇ ਇਸ ਸੰਬੰਧੀ ਰਸਮੀ ਹੁਕਮ ਜਾਰੀ ਕੀਤੇ ਹਨ। ਦਿੱਲੀ ਸਰਕਾਰ ਦੇ ਇਸ ਆਦੇਸ਼ ਦੇ ਤਹਿਤ ਤਿਉਹਾਰਾਂ ਦੌਰਾਨ ਕਿਸੇ ਵੀ ਜਨਤਕ ਸਥਾਨ, ਪਬਲਿਕ ਗਰਾਉਂਡ, ਪਬਲਿਕ ਪਾਰਕ ਮਾਰਕੀਟ ਜਾਂ ਧਾਰਮਿਕ ਸਥਾਨ ‘ਤੇ ਜਨਤਕ ਤਿਉਹਾਰਾਂ ਦੌਰਾਨ, ਲੋਕਾਂ ਦੇ ਇਕੱਠੇ ਹੋਣ ਅਤੇ ਜਲਸਾ ਮਨਾਉਣ’ ਤੇ ਪਾਬੰਦੀ ਹੋਵੇਗੀ।

ਜ਼ਿਲ੍ਹੇ ਦੇ ਸਮੂਹ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਡੀਸੀਪੀਜ਼ ਨੂੰ ਹੁਕਮ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ ।

ਇਹ ਫੈਸਲਾ ਕੋਰੋਨਾ ਦੀ ਰੋਕਥਾਮ ਤਹਿਤ ਲਿਆ ਗਿਆ ਹੈ।

Related posts

Leave a Reply