ਵੱਡੀ ਖ਼ਬਰ : ਜਲੰਧਰ ਮਾਡਲ ਟਾਊਨ ਚ ਸਥਿਤ ਪੀਐਨਬੀ ਬੈਂਕ ਵਿਚ ਦਿਨ ਦਿਹਾੜੇ ਡਾਕਾ, ਲੱਖਾਂ ਲੁੱਟੇ

ਜਲੰਧਰ : ਅੱਜ ਜਲੰਧਰ ਦੇ ਗ੍ਰੀਨ ਮਾਡਲ ਟਾਊਨ ਵਿਚ ਸਥਿਤ ਪੀਐਨਬੀ ਬੈਂਕ ਵਿਚ ਗੰਨ ਪੁਆਇੰਟ ‘ਤੇ ਤਕਰੀਬਨ 17 ਲੱਖ ਰੁਪਏ  ਲੁੱਟ ਲਏ ਗਏ । 

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।

ਜਾਣਕਾਰੀ ਮੁਤਾਬਕ ਨਕਾਬ ਪਹਿਨ ਕੇ ਆਏ ਚਾਰ ਲੁਟੇਰਿਆਂ ਨੇ ਕੈਸ਼ੀਅਰ ਤੋਂ 17 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਬੈਂਕ ਦਾ ਡੀਵੀਆਰ ਕੈਮਰੇ ਵੀ ਨਾਲ ਲੈ ਗਏ, ਜਿਸ ਵਿਚ ਸੀਸੀਟੀਵੀ ਫੁਟੇਜ  ਸੀ।

Related posts

Leave a Reply