ਵੱਡੀ ਖ਼ਬਰ : ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ, ਇਕ ਵਿਅਕਤੀ ਦੀ ਮੌਤ

ਤਰਨ ਤਾਰਨ : ਤਰਨਤਾਰਨ ਦੇ ਪਿੰਡ ਗਹਿਰੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਮ੍ਰਿਤਕ ਦਾ ਭਤੀਜਾ ਜ਼ਖਮੀ ਹੋ ਗਿਆ ਹੈ। ਇਸ ‘ਤੇ ਪੁਲਿਸ ਨੇ ਸਰਾਏ ਅਮਾਨਤ ਖਾਂ ਥਾਣੇ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਸਾਂਝੇ ਜ਼ਮੀਨ ਦਾ ਆਪਣਾ ਹਿੱਸਾ ਆਪਣੇ ਭਰਾ ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ ਕੋਲ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਹ ਅੱਜ ਆਪਣਾ ਕਬਜ਼ਾ ਲੈਣ ਪਹੁੰਚਿਆ ਤਾਂ ਕੁਲਦੀਪ ਸਿੰਘ ਰੇਸ਼ਮ ਸਿੰਘ ਅਤੇ ਉਸ ਦੇ ਭਤੀਜੇ ਮੁਲਤਾਨ ਸਿੰਘ ਪੁੱਤਰ ਅਜੀਤ ਸਿੰਘ ਨਾਲ ਲੜਾਈ ਵਿਚ ਪੈ ਗਿਆ। ਇਸ ਲੜਾਈ ਦੌਰਾਨ ਕੁਲਦੀਪ ਸਿੰਘ, ਬਹਿਲ ਸਿੰਘ ਅਤੇ ਪਲਵਿੰਦਰ ਸਿੰਘ ਪੁੱਤਰ ਬਹਿਲ ਸਿੰਘ ਨੇ ਆਪਣੀ 12 ਬੋਰ ਰਾਈਫਲ ਤੋਂ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਰੇਸ਼ਮ ਸਿੰਘ ਅਤੇ ਮੁਲਤਾਨ ਸਿੰਘ ਜ਼ਖਮੀ ਹੋ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਸਰਾਏ ਅਮਾਨਤ ਖਾਨ  ਪੁਲਿਸ ਪਾਰਟੀ ਮੌਕੇ’ ਤੇ ਪਹੁੰਚ ਗਈ। ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਰੇਸ਼ਮ ਸਿੰਘ ਦੀ ਮੌਤ ਹੋ ਗਈ। ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Related posts

Leave a Reply