ਵੱਡੀ ਖ਼ਬਰ : ਜ਼ਿਲੇ ‘ਚ  ਕੋਰੋਨਾ ਦੇ 200 ਦੇ ਕਰੀਬ VTM ਸੈਂਪਲ ਬਿਨਾਂ ਜਾਂਚ ਦੇ ਹੀ ਸਾੜ ਸੁੱਟੇ

ਬਰੇਲੀ ਪੀਲੀਭੀਤ ਜ਼ਿਲੇ ‘ਚ  ਕੋਰੋਨਾ ਦੇ ਸੈਂਪਲ ਬਿਨਾਂ ਜਾਂਚ ਦੇ ਹੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੁਰਾਣੇ ਹਸਪਤਾਲ ‘ਚ ਸਥਿਤ  ਦਫਤਰ ਕੈਂਪਸ  ‘ਚ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ ਸੜੇ ਹੋਏ ਪਾਏ ਗਏ ।

ਦੋ ਬਕਸਿਆਂ ਵਿੱਚ ਬੰਦ 200 ਦੇ ਕਰੀਬ VTM (ਵੋਇਲ ਟਰਾਂਸਪੋਰਟ ਮੀਡੀਅਮ) ਵਾਇਲਾਂ ਨੂੰ  ਸਾੜ ਦਿੱਤਾ ਗਿਆ।  ਕੈਂਪਸ ਵਿੱਚ ਬਣੇ ਡਰੱਗ ਵੇਅਰ ਹਾਊਸ ਦੇ ਪਿੱਛੇ ਖੰਡਰ ਵਿੱਚ ਪੰਜਾਹ ਤੋਂ ਵੱਧ ਵੀਟੀਐਮ ਸੜੇ ਅਤੇ ਅੱਧੇ ਸੜੇ ਹੋਏ ਮਿਲੇ। ਬਾਕੀ ਵੀਟੀਐਮ ਅਤੇ ਗੱਤੇ ਸੜ ਕੇ ਸੁਆਹ ਹੋ ਗਏ।

ਮਾਮਲੇ ਦੀ ਸੂਚਨਾ ਸੀਐਮਓ ਡਾ: ਅਲੋਕ ਕੁਮਾਰ ਨੂੰ ਮਿਲਣ ‘ਤੇ ਉਨ੍ਹਾਂ ਤੁਰੰਤ ਥਾਣਾ ਕੋਤਵਾਲ ਨੂੰ ਸੂਚਿਤ ਕੀਤਾ | ਇਸ ਤੋਂ ਇਲਾਵਾ ਸੀਐਮਓ ਨੇ ਇੰਚਾਰਜ ਸੀਐਮਓ ਡਾ ਰਾਜੇਸ਼ ਭੱਟ, ਸਹਾਇਕ ਜ਼ਿਲ੍ਹਾ ਮਲੇਰੀਆ ਅਫਸਰ ਰਾਜੀਵ ਮੌਰਿਆ ਅਤੇ ਸੈਂਪਲਿੰਗ ਇੰਚਾਰਜ ਅੰਕੁਰ ਭਟਨਾਗਰ ਨੂੰ ਮੌਕੇ ’ਤੇ ਭੇਜਿਆ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਦੇ ਹੁਕਮ  ਦਿੱਤੇ ਹਨ ।

Related posts

Leave a Reply