ਵੱਡੀ ਖ਼ਬਰ : ਜੇਲ ਅੰਦਰ ਦੋ ਹਵਾਲਾਤੀਆ ਕੋਲੋਂ 85 ਗ੍ਰਾਮ ਅਫ਼ੀਮ, ਮੋਬਾਇਲ ਅਤੇ ਸਿੰਮ ਬਰਾਮਦ, ਹੈਰੋਇਨ ਸਮੇਤ ਦੋ ਔਰਤਾਂ ਤੇ ਇਕ ਨੋਜਵਾਨ ਕਾਬੂ

ਜੇਲ ਅੰਦਰ ਦਾਖਲ ਕਰਾਉਣ ਲਈ ਲਿਆਂਦੇ ਦੋ ਹਵਾਲਾਤੀਆ ਪਾਸੋ 85 ਗ੍ਰਾਮ ਅਫ਼ੀਮ , ਇਕ ਮੋਬਾਇਲ ਅਤੇ ਸਿੰਮ ਬਰਾਮਦ 
ਗੁਰਦਾਸਪੁਰ 27 ਮਾਰਚ ( ਅਸ਼ਵਨੀ ) :- ਜੇਲ ਅੰਦਰ ਦਾਖਲ ਕਰਾਉਣ ਲਈ ਵੱਖ-ਵੱਖ ਜਿਲਿਆ ਤੋਂ ਲਿਆਂਦੇ ਦੋ ਹਵਾਲਾਤੀਆ ਪਾਸੋ ਤਲਾਸ਼ੀ ਦੋਰਾਨ 85 ਗ੍ਰਾਮ ਅਫ਼ੀਮ , ਇਕ ਮੋਬਾਇਲ ਸਮੇਤ ਚਾਰਜਰ ਅਤੇ ਸਿੰਮ ਬਰਾਮਦ ਹੋਣ ਤੇ ਇਹਨਾਂ ਵਿਰੁੱਧ ਕੇਂਦਰੀ ਜੇਲ ਵੱਲੋਂ ਲਿਖੇ ਪੱਤਰ ਦੇ ਹਵਾਲੇ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।
                        ਸਬ ਇੰਸਪੈਕਟਰ ਜਸਬੀਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਹਵਾਲਾਤੀ ਗੁਰਜਿੰਦਰ ਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਕਪੂਰਥਲਾ ਨੂੰ ਪੁਲਿਸ ਸਟੇਸ਼ਨ ਸਿਟੀ ਕਪੂਰਥਲਾ ਦੇ ਸਹਾਇਕ ਸਬ ਇੰਸਪੈਕਟਰ ਪਰਮਜੀਤ ਸਿੰਘ ਵੱਲੋਂ ਸਥਾਨਕ ਕੇਂਦਰੀ ਜੇਲ ਵਿੱਚ ਲਿਆਂਦਾ ਗਿਆ ਸੀ ਜਦੋਂ ਗੁਰਜਿੰਦਰ ਪਾਲ ਸਿੰਘ ਦੀ ਜੇਲ ਡਿਉੜੀ ਵਿੱਚ ਰੁਟੀਨ ਤਲਾਸ਼ੀ ਕੀਤੀ ਗਈ ਤਾਂ ਇਸ ਦੇ ਪਹਿਨੇ ਹੋਏ ਬੁੱਟਾਂ ਵਿੱਚੋਂ ਇਕ ਨੋਕੀਆ ਕੰਪਨੀ ਦਾ ਮੋਬਾਇਲ ਫ਼ੋਨ ਸਮੇਤ ਬੇਟਰੀ ਚਾਰਜਜ ਅਤੇ ਅੰਡਰਵੀਅਰ ਵਿੱਚੋਂ ਏਅਰਟੇਲ ਕੰਪਨੀ ਦੀ 4-ਜੀ ਸਿੰਮ ਅਤੇ ਦੁਮਾਲੇ ਵਿੱਚੋਂ 60 ਗ੍ਰਾਮ ਅਫ਼ੀਮ ਬਰਾਮਦ ਹੋਈ । ਇਸ ਸੰਬੰਧ ਵਿੱਚ ਕੇਂਦਰੀ ਜੇਲ ਦਫਤਰ ਤੋਂ ਆਏ ਪੱਤਰ ਦੇ ਹਵਾਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।
                   ਸਬ ਇੰਸਪੈਕਟਰ ਉਕਾਂਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਹਵਾਲਾਤੀ ਕਿਰਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜਲੰਧਰ ਨੂੰ ਪੁਲਿਸ ਸਟੇਸ਼ਨ ਸਿਟੀ ਕਪੂਰਥਲਾ ਦੇ ਸਹਾਇਕ ਸਬ ਇੰਸਪੈਕਟਰ ਪਰਮਜੀਤ ਸਿੰਘ ਵੱਲੋਂ ਸਥਾਨਕ ਕੇਂਦਰੀ ਜੇਲ ਵਿੱਚ ਲਿਆਂਦਾ ਗਿਆ ਸੀ ਜਦੋਂ ਕਿਰਨਦੀਪ ਸਿੰਘ ਦੀ ਜੇਲ ਡਿਉੜੀ ਵਿੱਚ ਰੁਟੀਨ ਤਲਾਸ਼ੀ ਕੀਤੀ ਗਈ ਤਾਂ ਇਸ ਦੇ ਦੁਮਾਲੇ ਵਿੱਚੋਂ 25 ਗ੍ਰਾਮ ਅਫ਼ੀਮ ਬਰਾਮਦ ਹੋਈ । ਇਸ ਸੰਬੰਧ ਵਿੱਚ ਕੇਂਦਰੀ ਜੇਲ ਦਫਤਰ ਤੋਂ ਆਏ ਪੱਤਰ ਦੇ ਹਵਾਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।

ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਅੋਰਤਾ ਤੇ ਇਕ ਨੋਜਵਾਨ ਕਾਬੂ
ਗੁਰਦਾਸਪੁਰ 27 ਮਾਰਚ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 5 ਗ੍ਰਾਮ ਹੈਰੋਇਨ ਅਤੇ 46 ਹਜ਼ਾਰ 5 ਸੋ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਦੋ ਅੋਰਤਾ ਤੇ ਇਕ ਨੋਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
           ਸਬ ਇੰਸਪੈਕਟਰ ਗੁਰਮੁਖ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੋੜ ਕੋਟਲਾ ਖ਼ੁਰਦ ਤੋਂ ਰਕੇਸ਼ ਕੁਮਾਰ ਉਰਫ ਬਿੱਲਾ ਪੁੱਤਰ ਦੇਸ਼ ਰਾਜ ਵਾਸੀ ਗਾਂਧੀ ਕੈਂਪ ਬਟਾਲਾ ਨੂੰ ਸ਼ੱਕ ਪੈਣ ਉੱਪਰ ਕਿ ਇਸ ਪਾਸ ਨਸ਼ੀਲਾ ਪਦਾਰਥ ਹੋ ਸਕਦਾ ਹੈ ਮੋਟਰ-ਸਾਈਕਲ ਸਮੇਤ ਕਾਬੂ ਕਰਕੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਰਕੇਸ਼ ਕੁਮਾਰ ਪਾਸੋ ਬਰਾਮਦ ਕੀਤੇ ਮੋਮੀ ਲਿਫਾਫੇ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ।
                             ਸਹਾਇਕ ਸਬ ਇੰਸਪੈਕਟਰ ਪਾਲ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨੇਹਾ ਪਤਨੀ ਜਤਿੰਦਰ ਕੁਮਾਰ ਵਾਸੀ ਪਨਿਆੜ ਦੇ ਘਰ ਰੇਡ ਕਰਕੇ ਨੇਹਾ ਨੂੰ 21750 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਗਿ੍ਰਫਤਾਰ ਕੀਤਾ ।
                ਸਹਾਇਕ ਸਬ ਇੰਸਪੈਕਟਰ ਨਰੇਸ਼ ਕੁਮਾਰ  ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਰੁਪਾ ਪਤਨੀ ਹਰਬੰਸ ਲਾਲ ਵਾਸੀ ਪਨਿਆੜ ਦੇ ਘਰ ਰੇਡ ਕਰਕੇ ਰੁਪਾ ਨੂੰ 24750 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਗਿ੍ਰਫਤਾਰ ਕੀਤਾ ।

 

Related posts

Leave a Reply