ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਵੱਲੋਂ ਮਾਝਾ ਬੱਸ ਸਰਵਿਸ, ਰਾਜਧਾਨੀ ਬੱਸ ਸਰਵਿਸ, ਲਿਬੜਾ ਬੱਸ, ਜੁਝਾਰ ਬੱਸ ਅਤੇ ਦੀਪ ਬੱਸ ਸਰਵਿਸ ਦੀਆਂ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ

ਫ਼ਿਰੋਜ਼ਪੁਰ ਆਰ.ਟੀ.ਏ. ਵੱਲੋਂ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ

ਚੰਡੀਗੜ੍ਹ, 18 ਅਕਤੂਬਰ:

ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਦੇ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਸ੍ਰੀ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਵਿਭਾਗ ਵੱਲੋਂ ਦੁਬਾਰਾ ਚੈਕਿੰਗ ਮੁਹਿੰਮ ਵਿੱਢੀ ਗਈ ਜਿਸ ਦੌਰਾਨ ਮਾਝਾ ਬੱਸ ਸਰਵਿਸ, ਰਾਜਧਾਨੀ ਬੱਸ ਸਰਵਿਸ, ਲਿਬੜਾ ਬੱਸ, ਜੁਝਾਰ ਬੱਸ ਅਤੇ ਦੀਪ ਬੱਸ ਸਰਵਿਸ ਦੀ ਇੱਕ-ਇੱਕ ਬੱਸ ਕਬਜ਼ੇ ਵਿੱਚ ਲਈ ਗਈ, ਜੋ ਬਿਨਾਂ ਪੰਜਾਬ ਮੋਟਰ ਵਾਹਨ ਟੈਕਸ ਚਲਾਈਆਂ ਜਾ ਰਹੀਆਂ ਸਨ।

ਇਸ ਦੌਰਾਨ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਬਕਾਇਆ ਟੈਕਸਾਂ ਦੀ ਤੁਰੰਤ ਅਦਾਇਗੀ ਕਰਨ ਅਤੇ ਵਾਹਨਾਂ ਦੇ ਦਸਤਾਵੇਜ਼ ਮੁਕੰਮਲ ਕਰਨ ਆਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਟੈਕਸ ਚੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Related posts

Leave a Reply