ਵੱਡੀ ਖ਼ਬਰ: ਟਾਂਂਡਾ ਦੇ 21 ਸਾਲਾਂ ਨੌਜਵਾਨ ਦੀ ਅਮੇਰਿਕਾ ਚ ਮੌਤ

ਟਾਂਂਡਾ /ਹੁਸ਼ਿਆਰਪੁਰ  : ਅਮੇਰਿਕਾ ਦੇ ਨਿਊਯਾਰਕ ‘ਚ ਹੋਈ ਗੋਲ਼ੀਬਾਰੀ ‘ਚ ਪੰਜਾਬ ਦੇ ਟਾਂਂਡਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ ।

ਮ੍ਰਿਤਕ ਕੁਲਦੀਪ ਸਿੰਘ ਉਮਰ 21 ਸਾਲ ਪੁੱਤਰ ਬਹਾਦਰ ਸਿੰਘ ਨਿਵਾਸੀ  ਬੈਂਸ ਅਵਾਣ ਉੜਮੁੜ ਟਾਂਂਡਾ ਜ਼ਿਲ੍ਹਾ ਹੁਸ਼ਿਆਰਪੁਰ, ਰਿਚਮਿੰਡ ਹਿੱਲ ਨਿਊਯਾਰਕ ਅਮਰੀਕਾ ਵਜੋਂ ਹੋਈ ।

ਮ੍ਰਿਤਕ ਕੁਲਦੀਪ ਸਿੰਘ ਦੀ ਭੈਣ ਮਨਜੀਤ ਕੌਰ ਨੇ  ਦੱਸਿਆ ਕਿ ਉਸਦੇ ਮਾਤਾ ਪਿਤਾ ਪਿਛਲੇ ਕਰੀਬ 10 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੇ ਹਨ । ਕਰੀਬ ਢਾਈ ਸਾਲ ਪਹਿਲਾਂ ਕੁਲਦੀਪ ਸਿੰਘ ਅਮਰੀਕਾ ਗਿਆ ਸੀ ਤੇ ਪਿਛਲੇ ਦੋ ਮਹੀਨਿਆਂ ਤੋਂ ਰਾਈਡ ਸ਼ੇਅਰਿੰਗ ਕੰਪਨੀ ਦੀ ਕੈਬ ਚਲਾ ਰਿਹਾ ਸੀ । ਮਾਤਾ ਪਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸ਼ਨੀਵਾਰ ਜਦੋਂ ਕੁਲਦੀਪ ਸਿੰਘ ਕੈਬ ਲੈ ਕੇ ਨਿਊਯਾਰਕ ਦੇ ਹਰਲੇਮ ‘ਚੌ ਲੰਘ ਰਿਹਾ ਸੀ ਤਾਂ ਅਚਾਨਕ ਦੋ ਲੋਕਾਂ ਦੇ ਝਗੜੇ ਦੌਰਾਨ ਇਕ 15 ਸਾਲਾਂ ਬੰਦੂਕਧਾਰੀ ਨੌਜਵਾਨ ਵਲੋਂ ਚਲਾਈ ਗੋਲੀ ਮਨਜੀਤ ਦੇ ਸਿਰ ਦੇ ਪਿਛਲੇ ਹਿੱਸੇ ਚ ਲੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਨਿਊਯਾਰਕ ਪੁਲਿਸ ਵਲੋਂ ਕੁਲਦੀਪ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਚ ਦਾਖਲ ਕਰਵਾਇਆ ਗਿਆ, ਜਿੱਥੇ ਦੌਰਾਨ ਇਲਾਜ ਮਨਜੀਤ ਦੀ ਮੌਤ ਹੋ ਗਈ । ਨੌਜਵਾਨ ਦੀ ਹੋਈ ਬੇਵਕਤੀ ਮੌਤ ਦੀ ਖਬਰ ਸੁਣ ਕੇ ਇਲਾਕੇ ‘ਚ ਸੋਗ ਦੀ ਲਹਿਰ ਹੈ। 

Related posts

Leave a Reply