ਵੱਡੀ ਖ਼ਬਰ : ਡੀਸੀ ਦਫ਼ਤਰ ਕੰਪਲੈਕਸ ‘ਚ ਦਫ਼ਤਰ ‘ਚ ਕੰਮ ਕਰ ਰਹੇ ਮੁਲਾਜ਼ਮ ਪਤੀ ਦੀ ਪਤਨੀ ਨੇ ਜੁੱਤੀ ਲਾਹ ਕੇ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ

ਜਲੰਧਰ : ਜਲੰਧਰ ਦੇ ਡੀਸੀ ਦਫ਼ਤਰ ਕੰਪਲੈਕਸ ‘ਚ ਬੁੱਧਵਾਰ  ਉਸ ਵੇਲੇ ਜ਼ਬਰਦਸਤ  ਡਰਾਮਾ ਦੇਖਣ ਨੂੰ ਮਿਲਿਆ ਜਦੋਂ ਦਫ਼ਤਰ ‘ਚ ਕੰਮ ਕਰ ਰਹੇ ਮੁਲਾਜ਼ਮ ਦੀ ਪਤਨੀ ਨੇ ਕੁਟਾਪਾ ਚਾੜ ਦਿੱਤਾ । ਔਰਤ ਨੇ ਪਤੀ ‘ਤੇ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ  । ਵਿਵਾਦ ਏਨਾ ਵੱਧ ਗਿਆ ਕਿ ਦੋਵਾਂ ਹੱਥੋਪਾਈ ਹੋ ਗਏ ।  ਔਰਤ ਨੇ ਪਤੀ ਨੂੰ ਜੁੱਤੀ ਲਾਹ ਕੇ ਦੱਬ ਕੇ  ਕੁੱਟਿਆ। ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਪਤਨੀ ਆਪਣੀ ਪਤੀ ‘ਤੇ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਪਹਿਲਾਂ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ। ਉਸ ਤੋਂ ਬਾਅਦ ਦੋਵਾਂ ਵਿਚਕਾਰ ਹੱਥੋਪਾਈ ਹੋਣ ਲਗਦੀ ਹੈ। ਭੜਕੀ ਪਤਨੀ ਨੇ ਆਪਣੇ ਪਤੀ ਉੱਪਰ ਜੁੱਤੀ ਨਾਲ ਕੁਟਿਆ ।  ਹੰਗਾਮਾ ਕਰਨ ਵਾਲੀ ਔਰਤ ਦਾ ਦੋਸ਼ ਸੀ ਕਿ ਉਸ ਦੇ ਪਤੀ ਨੇ ਬਿਨਾਂ ਉਸ ਨੂੰ ਤਲਾਕ ਦਿੱਤੇ ਇਕ ਦੂਸਰੀ ਔਰਤ ਨਾਲ ਵਿਆਹ ਕਰ ਲਿਆ ਹੈ। ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ  ਡੀਸੀ ਦਫ਼ਤਰ ਵੀ ਹੁਣ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਿਆ ਹੈ।

Related posts

Leave a Reply