ਵੱਡੀ ਖ਼ਬਰ : ਥਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਮੇਜਰ ਰੋਹਿਤ ਕੁਮਾਰ ਤੇ ਅਨੁਜ ਰਾਜਪੂਤ ਦਮ ਤੋੜ ਗਏ

ਪਠਾਨਕੋਟ / ਜੰਮੂ  (ਰਾਜਿੰਦਰ ਰਾਜਨ ਬਿਊਰੋ ) ਜੰਮੂਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਥਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ  ਗਿਆ । ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਵਿੱਚ ਸਵੇਰੇ 10.30 ਤੋਂ 10.45 ਵਜੇ ਦੇ ਵਿਚਕਾਰ ਹਾਦਸਾ ਹੋਇਆ। ਸਥਾਨਕ ਲੋਕਾਂ ਨੇ ਹੈਲੀਕਾਪਟਰ ਵਿੱਚੋਂ ਦੋਵਾਂ ਜ਼ਖ਼ਮੀ ਪਾਇਲਟਾਂ ਨੂੰ ਬਾਹਰ ਕੱਢਿਆ। ਮੇਜਰ ਰੋਹਿਤ ਕੁਮਾਰ ਤੇ ਮੇਜਰ ਅਨੁਜ ਰਾਜਪੂਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।

ਦੋਵੇਂ ਪਾਇਲਟਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀਆਰਓ ਡਿਫੈਂਸ ਜੰਮੂ ਨੇ ਇਹ ਜਾਣਕਾਰੀ ਦਿੱਤੀ।

ਉੱਤਰੀ ਕਮਾਂਡਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਜੀਓਸੀਇਨਸੀਉੱਤਰੀ ਕਮਾਂਡਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਅਤੇ  ਬਹਾਦਰ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਨੂੰ ਸਲਾਮ ਕਰਦੇ ਹਨਜਿਨ੍ਹਾਂ ਨੇ 21 ਸਤੰਬਰ ਨੂੰ ਪਟਨੀਟੌਪ ਵਿਖੇ ਡਿਊਟੀ ਦੇ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਪ੍ਰਗਟ ਕੀਤੀ।”

Related posts

Leave a Reply