ਵੱਡੀ ਖ਼ਬਰ : ਦੋਵੇਂ ਡੋਜ਼ ਲੈਣ ਵਾਲੇ ਵੀ ਫੈਲਾਅ ਸਕਦੇ ਹਨ ਕਰੋਨਾ, ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ

ਲੰਡਨ : ਜੇਕਰ ਤੁਸੀਂ ਕੋਰੋਨਾ ਰੋਕੂ ਟੀਕਾ ਲਗਵਾ ਲਿਆ ਹੈ ਤਾਂ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ।

ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਦਫ਼ਤਰ, ਕੰਮ ਵਾਲੀ ਥਾਂ ਜਾਂ ਕਿਸੇ ਬੰਦ ਜਗ੍ਹਾ ’ਤੇ ਕਈ ਲੋਕਾਂ ਨਾਲ ਜ਼ਿਆਦਾ ਸਮੇਂ ਤਕ ਰਹਿੰਦੇ ਹੋ। ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ ਅਤੇ ਉਨ੍ਹਾਂ ਜ਼ਰੀਏ ਦੂਜਿਆਂ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ।

ਮੈਡੀਕਲ ਖੇਤਰ ਨਾਲ ਸੰਬਧਿਤ ਪੱਤ੍ਰਿਕਾ ਲੈਂਸੇਟ ਵਿਚ ਪ੍ਰਕਾਸ਼ਿਤ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਅਧਿਐਨ ਮੁਤਾਬਕ, ਵੈਕਸੀਨ ਨਾ ਲੈਣ ਵਾਲਿਆਂ ਦੇ ਮੁਕਾਬਲੇ ਵਿਚ ਟੀਕਾਕਰਨ ਵਾਲੇ ਲੋਕਾਂ ਨਾਲ ਇਨਫੈਕਸ਼ਨ ਫੈਲਣ ਦੀ ਦਰ ਘੱਟ ਰਹਿੰਦੀ ਹੈ ਅਤੇ ਉਨ੍ਹਾਂ ਦੀ ਬਿਮਾਰੀ ਗੰਭੀਰ ਵੀ ਨਹੀਂ ਹੁੰਦੀ।

ਇਸ ਅਧਿਐਨ ਦੇ ਨਤੀਜਿਆਂ ਨਾਲ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਮਿਲ ਰਹੇ ਹਨ, ਜਿਹਡ਼ੇ ਟੀਕਾ ਲਗਵਾਉਣ ਅਤੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ’ਤੇ ਉੱਠ ਰਹੇ ਹਨ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਵੱਲੋਂ ਕਰਵਾਏ ਗਏ ਅਧਿਐਨ ਮੁਤਾਬਕ ਟੀਕਾ ਲਗਵਾਉਣ ਵਾਲੇ ਅਤੇ ਟੀਕਾ ਨਾ ਲਗਵਾਉਣ ਵਾਲਿਆਂ ਵਿਚ ਇਨਫੈਕਸ਼ਨ ਦੇ ਸਮੇਂ ਵਾਇਰਸ ਦੀ ਮਾਤਰਾ ਲਗਪਗ ਬਰਾਬਰ ਹੁੰਦੀ ਹੈ। ਪਰ ਟੀਕਾ ਲੈਣ ਵਾਲੇ ਵਿਅਕਤੀ ਵਿਚ ਇਨਫੈਕਸ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਉਹ ਛੇਤੀ ਠੀਕ ਹੋ ਜਾਂਦਾ ਹੈ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਕਿੰਨਾ ਅਹਿਮ ਹੈ। 

Related posts

Leave a Reply