ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਿਬ ਹੋ ਕੇ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖ਼ੁਦਕੁਸ਼ੀ, ਖ਼ੁਦਕੁਸ਼ੀ ਤੋਂ ਪਹਿਲਾਂ ਹੈਪੀ ਵੱਲੋਂ ਆਡੀਓ ਕਲਿੱਪ ਵੀ ਵਾਇਰਲ ਕੀਤਾ

ਮੁੱਲਾਂਪੁਰ ਦਾਖਾ : ਵਿਧਾਨ ਸਭਾ ਹਲਕਾ ਦਾਖਾ ਅਧੀਨ ਪੈਂਦੇ ਪਿੰਡ ਜਾਂਗਪੁਰ ਨਿਵਾਸੀ ਅਤੇ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਸਰਗਰਮ ਵਰਕਰ ਦਲਜੀਤ ਸਿੰਘ ਹੈਪੀ ਬਾਜਵਾ (49) ਪੁੱਤਰ ਸਵ. ਕੁਲਵੰਤ ਸਿੰਘ ਨੇ ਲਾਗਲੇ ਪਿੰਡ ਹਿੱਸੋਵਾਲ ਜਾ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਹੈਪੀ ਵੱਲੋਂ ਇਕ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ, ਜਿਸ ਵਿਚ ਉਹ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਿਬ ਹੋ ਕੇ ਕਹਿ ਰਿਹਾ ਕਿ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਆਡੀਓ ਕਲਿੱਪ ਵਿਚ ਉਸ ਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੇ ਨਾਮ ਲੈ ਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ।

ਹੈਪੀ ਨੇ ਇਸ ਆਡੀਓ ਰਾਹੀਂ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੂੰ ਆਪਣਾ ਪੂਰਾ ਦੁੱਖੜਾ ਬਿਆਨ ਕਰਦਿਆਂ ਆਪਣੇ ਭਰਾ ਦੇ ਬੱਚਿਆਂ ‘ਤੇ ਆਪਣਾ ਹੱਥ ਰੱਖਣ ਦੀ ਵੀ ਬੇਨਤੀ ਕੀਤੀ ਜਿਹਨਾਂ ਲਈ ਉਹ ਹਮੇਸ਼ਾ ਦਿਨ ਰਾਤ ਇਕ ਕਰਦਾ ਸੀ। ਆਡੀਓ ਵਿਚ ਹੈਪੀ ਨੇ ਆਪਣੀ ਜ਼ਿੰਦਗੀ ਦੇ ਤੀਹ ਸਾਲ ਕਾਂਗਰਸ ਪਾਰਟੀ ਵਿਚ ਗੁਜ਼ਾਰਨ ਤੇ ਖਾੜਕੂਵਾਦ ਸਮੇਂ ਨਿੱਡਰ ਹੋ ਕੇ ਕੀਤੀ ਸਖ਼ਤ ਮਿਹਨਤ ਦਾ ਜ਼ਿਕਰ ਵੀ ਕੀਤਾ ਹੈ ਅਤੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਹ ਵੀ ਆਖਿਆ  ਕਿ ਅਜਿਹੇ ਕੰਮ ਜ਼ਮੀਰ ਮਾਰ ਕੇ ਹੁੰਦੇ ਹਨ। ਇਸ ਲਈ ਇਹ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ।  ਦਾਖਾ ਪੁਲਿਸ ਵਿਭਾਗੀ ਕਾਰਵਾਈ ਕਰ ਰਹੀ ਹੈ। 

Related posts

Leave a Reply