ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਕਾਂਗਰਸ ਹਾਈਕਮਾਨ ਨੂੰ ਸਿੱਧੀ ਚੇਤਾਵਨੀ, ਜੇ ਮੈਨੂੰ ਨਿਰਣੇ ਨਹੀਂ ਲੈਣ ਦਿਓਗੇ ਤਾਂ ਮੈਂ ਇੱਟ ਨਾਲ ਇੱਟ ਵੀ ਖੜਕਾਊਂ

ਅੰਮ੍ਰਿਤਸਰ:
 ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਖਿਲਾਫ਼ ਚੱਲਦੇ  ਪਹਿਲੀ ਵਾਰ  ਕਾਂਗਰਸ ਹਾਈਕਮਾਨ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ ।

ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਵਪਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਸਹੁੰ ਚੁੱਕਣ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਮੈਂ ਨਾ ਸਹੁੰ ਖ਼ਾਂਵਾਂ, ਨਾ ਵਾਅਦਾ ਕਰਾਂ, ਬਲਕਿ ਮੈਂ ਵਚਨ ਦਿੰਦਾ ਹਾਂ।’

 ਸਿੱਧੂ ਨੇ ਕਿਹਾ ਕਿ ‘ਮੈਂ ਹਾਈਕਮਾਨ ਨੂੰ ਇਕੋ ਗੱਲ ਕਹਿ ਕੇ ਆਇਆ ਹਾਂ। ਜੇ ਮੈਂ ਪੰਜਾਬ ਮਾਡਲ ਦੇ ਉੱਤੇ, ਇਨ੍ਹਾਂ ਲੋਕਾਂ ਦੀਆਂ ਆਸਾਂ ਦੇ ਉੱਤੇ, ਖ਼ਰਾ ਉੱਤਰੂੰ ਤਾਂ ਮੈਂ ਅਗਲੇ 20 ਸਾਲ ਰਾਜਨੀਤੀ ਵਿੱਚ ਕਾਂਗਰਸ ਨੂੂੰ ਜਾਣ ਨਹੀਂ ਦਊਂਗਾ। ਪਰ ਜੇ ਤੁਸੀਂ ਮੈਨੂੰ ਨਿਰਣੇ ਨਹੀਂ ਲੈਣ ਦਊਂਗੇ ਤਾਂ ਮੈਂ ਇੱਟ ਨਾਲ ਇੱਟ ਵੀ ਖੜਕਾਊਂ। ਉਹਨਾਂ ਨੇ ਇਹ ਵੀ ਕਿਹਾ ਕਿ ‘ਨਿਰਣੇ ਲੈਣ ਤੋਂ ਬਿਨਾਂ ਦਰਸ਼ਨੀ ਘੋੜਾ ਬਣਨ ਦਾ ਕੋਈ ਫ਼ਾਇਦਾ ਨਹੀਂ।’

 ਸਿੱਧੂ ਦਾ ਇਹ ਭਾਸ਼ਣ ਉਸ ਵੇਲੇ ਸਾਹਮਣੇ ਆਇਆ ਹੈ ਜਦ ਕੈਪਟਨ ਧੜੇ ਨੇ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ  58 ਵਿਧਾਇਕਾਂ ਅਤੇ 8 ਸੰਸਦ ਮੈਂਬਰਾਂ ਦੇ ਹਾਜ਼ਰ ਹੋਣ ਦਾ ਦਾਅਵਾ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ। 

Related posts

Leave a Reply