ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਕੋਠੀ ‘ਤੇ ਕਾਂਗਰਸ ਦੇ 80 ‘ਚੋਂ 62 ਵਿਧਾਇਕ ਪਹੁੰਚੇ, ਜਿਹੜੇ ਨਹੀਂ ਪਹੁੰਚੇ ਓਹਨਾ ਨੂੰ ਕੈਪਟਨ ਨੇ ਦਿੱਤੀਆਂ 21 ਨਵੀਆਂ ਇੰਨੋਵਾ ਕਾਰਾਂ

 ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਸ੍ਰੀ ਦਰਬਾਰ ਸਾਹਿਬ (Darbar Sahib) ‘ਚ ਨਤਮਸਤਕ ਹੋਏ। ਅੰਮ੍ਰਿਤਸਰ ਉਨ੍ਹਾਂ ਦੀ ਕੋਠੀ ‘ਤੇ ਵਿਧਾਇਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ। ਮੁੱਖ ਤੌਰ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਸੁਖਵਿੰਦਰ ਡੈਨੀ, ਜਗਦੇਵ ਸਿੰਘ ਕਮਲੂ, ਪਰਗਟ ਸਿੰਘ, ਮੇਅਰ ਕਰਮਜੀਤ ਸਿੰਘ ਆ ਚੁੱਕੇ ਹਨ। ਜਾਣਕਾਰੀ ਅਨੁਸਾਰ  ਸਿੱਧੂ ਦੀ ਕੋਠੀ ‘ਤੇ ਕਾਂਗਰਸ 80 ‘ਚੋਂ 62 ਵਿਧਾਇਕ ਪਹੁੰਚ ਗਏ ਹਨ। ਅਜਿਹੇ ‘ਚ ਸਿੱਧੂ ਮਜ਼ਬੂਤ ਦਿਖਾਈ ਦੇ ਰਹੇ ਹਨ ਤੇ ਸਵਾਲ ਉੱਠ ਰਹੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਲੱਗ – ਥਲੱਗ ਪੈ  ਗਏ ਹਨ।

ਨਵਜੋਤ ਸਿੱਧੂ ਦੀ ਰਿਹਾਇਸ਼ ‘ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਹ ਸਾਰਿਆਂ ਨੂੰ ਸਵੀਕਾਰ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਹੁਣ ਸਿੱਧੂ ਨੂੰ ਮਾਫੀ ਮੰਗਣ ਨੂੰ ਕਹਿ ਰਹੇ ਹਨ। ਜੇ ਉਹ ਮਾਫ਼ੀ ਮੰਗਣਾ ਚਾਹੁੰਦੇ ਸਨ ਤਾਂ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਆਪਣੀ ਗੱਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਰੱਖਦੇ।

ਓਹਨਾ ਕਿਹਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਬਣੇ ਸਨ, ਉਦੋਂ ਅਸੀਂ ਕੈਪਨਟ ਨਾਲ ਸੀ  ਪਰ ਹਾਈ ਕਮਾਂਡ ਦੇ ਫ਼ੈਸਲੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਹੋਣ ਦੇ ਬਾਵਜੂਦ ਅਸੀਂ ਆਪਣੇ ਹਲਕੇ ‘ਚ ਰੈਲੀਆਂ ਕੀਤੀਆਂ ਸਨ। ਇਸ ਲਈ ਹਾਈ ਕਮਾਂਡ ਦਾ ਫ਼ੈਸਲਾ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ ।

ਪੰਜਾਬ ਦੀ ਰਾਜਨੀਤੀ ਵਿੱਚ ਉਤਰਾਅ-ਚੜਾਅ ਦੇ ਵਿਚਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਧੜੇ ਨੂੰ ਮਜ਼ਬੂਤ ​​ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਜਿਥੇ ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਵਿਧਾਇਕਾਂ ਨੂੰ ਆਪਣੇ ਖੇਤਰਾਂ ਵਿੱਚ ਵਿਕਾਸ ਪ੍ਰੋਜੈਕਟਾਂ ਲਈ ਗਰਾਂਟਾਂ ਦੇ ਤੋਹਫੇ ਦੇਣੇ ਹਨ, ਓਥੇ , ਅੱਜ ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ  ਨਵੀਆਂ  ਇਨੋਵਾ ਕਾਰਾਂ ਮੁਹੱਈਆ ਕਾਰਵਾਈਆਂ ਹਨ।

ਇਹ ਵਾਹਨ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਖਰੀਦੇ ਹਨ। ਅੱਜ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਤਕਰੀਬਨ 21 ਵਾਹਨ ਉਪਲਬਧ ਕਰਵਾਏ ਗਏ ਹਨ। 

ਜਿਹੜੇ ਮੰਤਰੀ ਨਹੀਂ ਪਹੁੰਚੇ ਓਹਨਾ ਚ ਬ੍ਰਹਮ ਮਹਿੰਦਰਾ , ਰਜਿਆ ਸੁਲਤਾਨਾ , ਅਰੁਣਾ ਚੌਧਰੀ, ਵਿਜੈ ਇੰਦਰ ਸਿੰਗਲਾ ਤੇ ਕੁਝ ਹੋਰ ਵਿਧਾਇਕ ਸ਼ਾਮਿਲ ਹਨ । 

Related posts

Leave a Reply