ਵੱਡੀ ਖ਼ਬਰ : ਨਵਜੋਤ ਸਿੱਧੂ ਨਾਲ ਪੰਜਾਬ ਰਾਜ ਅਧਿਆਪਕ ਤੇ ਨਰਸਿੰਗ ਗਠਜੋੜ ਦੀ ਮੀਟਿੰਗ, ਅਹਿਮ ਮੰਗਾਂ ਦਾ ਠੋਸ ਹੱਲ ਹੋਣ ਦੀ ਸੰਭਾਵਨਾ

ਪੰਜਾਬ ਰਾਜ ਅਧਿਆਪਕ ਤੇ ਨਰਸਿੰਗ ਗਠਜੋੜ ਦੀ ਮੀਟਿੰਗ ਸ੍ਰੀਮਤੀ ਨਵਜੋਤ ਸਿੱਧੂ ਨਾਲ ਹੋਈ
24 ਕੈਟਾਗਰੀਆਂ ਨੂੰ 2.59 ਗੁਣਾਂਕ ਦੇਣ ਕੀਤੀ ਮੰਗ


ਅੰਮ੍ਰਿਤਸਰ (ਸੰਧੂ )
ਪੰਜਾਬ ਰਾਜ ਅਧਿਆਪਕ ਗਠਜੋੜ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ ,ਗੁਰਪ੍ਰੀਤ ਸਿੰਘ ਰਿਆੜ , ਰਣਜੀਤ ਸਿੰਘ ਬਾਠ,ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਸੀ ਪੀ ਅੇਫ ਈ ਯੂ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਨਾਲ ਹੋਈ ਮੀਟਿੰਗ ।

ਮੀਟਿੰਗ ਦੌਰਾਨ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਆਗੂਆਂ ਨੇ 24 ਕੈਟਾਗਰੀਆ ਨੂੰ ਪੇ – ਕਮਿਸ਼ਨ ਵੱਲੋ ਸਿਫਾਰਿਸ਼ ਕੀਤੇ 2.59 ਗੁਣਾਂਕ 01-01-2016 ਤੋਂ ਦੇਣ ਦੀ ਮੰਗ ਕੀਤੀ।
ਗਠਜੋੜ ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜਮ ਪੱਕੇ ਕਰਨ, ਬਾਰਡਰ ਏਰੀਏ ਭੱਤੇ ਸਮੇਤ ਰਹਿੰਦੇ ਹੋਰ ਭੱਤੇ ਲਾਗੂ ਕਰਨ ,1904 ਹੈਡ ਟੀਚਰਜ ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ ਗਈ। ਸ੍ਰੀਮਤੀ ਨਵਜੋਤ ਕੌਰ ਸਿੱਧੂ ਵੱਲੋ ਕਿਹਾ ਕਿ ਅੱਜ ਹੀ ਸਰਕਾਰ ਦੇ ਧਿਆਨ ਚ ਲਿਆ ਕਿ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਅਹਿਮ ਮੰਗਾਂ ਦਾ ਠੋਸ ਹੱਲ ਕਰਵਾਇਆ ਜਾਵੇਗਾ ।

Related posts

Leave a Reply