ਵੱਡੀ ਖ਼ਬਰ: ਪਠਾਨਕੋਟ ਵਿੱਚ ਦਿਲ ਕੰਬਾਊ ਘਟਨਾ, ਆਪਣੀ ਹੀ ਮਾਂ ਦਾ 25 ਸਾਲਾ ਨੌਜਵਾਨ ਨੇ ਬੇਰਹਿਮੀ ਨਾਲ ਕਰ ਦਿੱਤਾ ਕਤਲ

ਪਠਾਨਕੋਟ ਵਿੱਚ ਦੁਖਦ ਘਟਨਾ, 25 ਸਾਲਾ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ
 
-ਕਤਲ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵਿੱਚ ਫੌਜ ਦੇ ਖੇਤਰ ਵਿੱਚ ਛਾਲ ਮਾਰ ਬੈਠਾ, ਕੰਡਿਆਲੀ ਤਾਰ ਤੇ ਡਿੱਗ ਕੇ ਗੰਭੀਰ  ਜ਼ਖਮੀ
 
ਪਠਾਨਕੋਟ (ਰਾਜਿੰਦਰ ਸਿੰਘ ਰਾਜਨ, ਅਵਿਨਾਸ਼)  ਪਠਾਨਕੋਟ ਦੇ ਸਰਾਂਈ ਮੁਹੱਲੇ ਵਿੱਚ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਲਯੁਗੀ ਪੁੱਤਰ ਨੇ ਬੀਤੀ ਰਾਤ ਉਸ ਨੂੰ ਜਨਮ ਦੇਣ ਵਾਲੀ ਮਾਂ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੇਟਾ ਅਕਸਰ ਘਰ ਵਿੱਚ ਆਪਣੀ ਮਾਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬੀਤੀ ਰਾਤ ਇਸ ਝਗੜੇ ਦੇ ਕਾਰਨ ਦੋਸ਼ੀ ਉਸਦੀ ਮਾਂ ਨੂੰ ਮੌਤ ਦੇ ਘਾਟ ਉਤਾਰ ਗਿਆ ਅਤੇ ਮੌਕੇ ਤੋਂ ਭੱਜਣ ਲਈ ਫੌਜ ਦੇ ਖੇਤਰ ਵਿੱਚ ਛਾਲ ਮਾਰ ਦਿੱਤੀ।  ਜਿੱਥੇ ਕੰਧ ‘ਤੇ ਕੰਡਿਆਲੀ ਤਾਰ ਲੱਗਣ ਕਾਰਨ ਦੋਸ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
 
 
ਜਿਸਨੂੰ ਇਲਾਜ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਵੱਲੋਂ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨਸ਼ੇ ਦਾ ਆਦੀ ਦੱਸਿਆ ਜਾਂਦਾ ਹੈ, ਜਦੋਂ ਕਿ ਨੌਜਵਾਨ ਨੇ ਖੁਦ ਨੂੰ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।  ਕਤਲ ਦੀ ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ।

Related posts

Leave a Reply