ਵੱਡੀ ਖ਼ਬਰ : ਪਰਮਿੰਦਰ ਸਿੰਘ ਢੀਂਡਸਾ ਹੁਸ਼ਿਆਰਪੁਰ ਲਈ ਰਵਾਨਾ, DR. DARDI ਨੂੰ ਕਰਨਗੇ ਸੰਯੁਕਤ ਅਕਾਲੀ ਦਲ ਚ ਸ਼ਾਮਿਲ, 10-30 ਵਜੇ ਹੋਵੇਗੀ ਪ੍ਰੈੱਸ ਕਾਨਫ਼ਰੰਸ

ਪਰਮਿੰਦਰ ਸਿੰਘ ਢੀਂਡਸਾ ਹੁਸ਼ਿਆਰਪੁਰ ਲਈ ਰਵਾਨਾ, DR. DARDI ਨੂੰ ਕਰਨਗੇ ਸੰਯੁਕਤ ਅਕਾਲੀ ਦਲ ਚ ਸ਼ਾਮਿਲ, 10-30 ਵਜੇ ਹੋਵੇਗੀ ਪ੍ਰੈੱਸ ਕਾਨਫ਼ਰੰਸ
ਹੁਸ਼ਿਆਰਪੁਰ (ਆਦੇਸ਼ )
ਸੰਯੁਕਤ ਅਕਾਲੀ ਦਲ ਦੇ ਸਰਪ੍ਰਸਤ ਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ , ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੁਸ਼ਿਆਰਪੁਰ ਲਈ ਰਵਾਨਾ ਹੋ ਚੁਕੇ ਹਨ ।

ਜ਼ਿਲਾ ਪ੍ਰਧਾਨ ਸਤਵਿੰਦਰ ਪਾਲ ਸਿੰਘ ਢੱਟ ਅਤੇ ਯੂਥ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੁਸ਼ਿਆਰਪੁਰ ਚ 10 ਵਜੇ ਦੇ ਕਰੀਬ ਪਹੁੰਚ ਜਾਣਗੇ ਅਤੇ 10-30 ਵਜੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਣਗੇ ।

ਡਾਕਟਰ ਸੁਰਿੰਦਰ ਸਿੰਘ ਦਰਦੀ
ਓਹਨਾ ਕਿਹਾ ਕਿ ਸ਼ਹਿਰ ਦੀ ਨਾਮੀ ਹਸਤੀ ਡਾਕਟਰ ਸੁਰਿੰਦਰ ਸਿੰਘ ਦਰਦੀ ਸੰਯੁਕਤ ਅਕਾਲੀ ਦਲ ਚ ਸ਼ਾਮਿਲ ਹੋ ਰਹੇ ਹਨ ਤੇ ਪਾਰਟੀ ਚ ਓਹਨਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਾਕਟਰ ਦਰਦੀ ਦੇ ਸੰਯੁਕਤ ਅਕਾਲੀ ਦਲ ਚ ਸ਼ਾਮਿਲ ਹੋਣ ਨਾਲ ਜ਼ਿਲੇ ਦੇ ਸਿਆਸੀ ਸਮੀਕਰਨ ਵੀ ਤੇਜੀ ਨਾਲ ਬਦਲਣਗੇ ।




ਖ਼ਾਸਤੌਰ ਤੇ ਬਾਦਲ ਦਲ ਅਤੇ ਕਾਂਗਰਸ ਤੇ ਆਪ ਲਈ, ਸੰਯੁਕਤ ਅਕਾਲੀ ਦਲ ਵੱਡੀ ਚੁਣੌਤੀ ਸਾਬਿਤ ਹੋਵੇਗਾ ਤੇ ਜ਼ਿਲੇ ਦੀਆਂ ਕੁਝ ਸੀਟਾਂ ਤੇ ਇਹ ਵਿਰੋਧੀ ਪਾਰਟੀਆਂ ਨੂੰ ਸਿੱਧੀ ਟੱਕਰ ਵੀ ਦੇ ਸਕਦਾ ਹੈ.


Related posts

Leave a Reply