ਵੱਡੀ ਖ਼ਬਰ : ਪੁਲਿਸ ਮੁਲਾਜ਼ਮ ਦੀ ਕਾਰ ਨੇ ਕੁਚਲੀਆਂ ਦੋ ਕੁੜੀਆਂ, ਇਕ ਦੀ ਮੌਤ, ਕਾਰ ਹੁਸ਼ਿਆਰਪੁਰ ਨੰਬਰ ਦੀ

ਜਲੰਧਰ  : ਜਲੰਧਰ ਦੇ ਧੰਨੋਵਾਲੀ ਫਾਟਕ ਸਾਹਮਣੇ ਹਾਈਵੇ ਉੱਤੇ ਇਕ ਦਰਦਨਾਕ ਸੜਕ ਹਾਦਸਾ ਵਿਚ ਇਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸਨੂੰ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਦੋ ਕੁੜੀਆਂ ਨਵਜੋਤ ਕੌਰ ਅਤੇ ਮਮਤਾ ਧੰਨੋ ਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜੀਆਂ ਸਨ ਕਿ ਅਚਾਨਕ ਫਗਵਾੜਾ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਜਿਸਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਨੇ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇਹਨੀ ਭਿਆਨਕ ਸੀ ਕਿ ਨਵਜੋਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਮਤਾ ਗੰਭੀਰ ਜਖਮੀ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ । ਦੋਵੇਂ ਕੁੜੀਆਂ ਧੰਨੋ ਵਾਲੀ ਪਿੰਡ ਦੀਆਂ ਰਹਿਣ ਵਾਲਿਆਂ ਸਨ ਤੇ ਕੋਸਮੋ ਹੁੰਡਈ ਕੰਪਨੀ ਵਿਚ ਕੰਮ ਕਰਦੀਆਂ ਸਨ।

ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਪੁਲਿਸ ਨੇ ਬ੍ਰੇਜ਼ਾ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਗੱਡੀ ਹੁਸ਼ਿਆਰਪੁਰ ਨੰਬਰ ਦੀ ਹੈ ਜੋ ਕਿ ਕਿਸੇ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਗੱਡੀ ਦੇ ਮਾਲਕ ਦੀ ਪਛਾਣ ਦੇ ਯਤਨ ਕਰ ਰਹੀ ਹੈ। 

Related posts

Leave a Reply