ਵੱਡੀ ਖ਼ਬਰ: ਪੁਲਿਸ ਵੱਲੋਂ ਬੱਸ ਸਟੈਂਡ ਦੇ ਲਾਗੇ ਪਾਰਕ ਹੋਟਲ ਵਿੱਚੋਂ ਰੰਗਰਲੀਆਂ ਮਨਾ ਰਹੇ ਛੇ ਜੋੜੇ ਕਾਬੂ, ਮੈਨੇਜਰ ਅਤੇ ਮਾਲਕ ਮੌਕੇ ਤੋਂ ਫ਼ਰਾਰ

ਲੁਧਿਆਣਾ : ਬੱਸ ਸਟੈਂਡ ਦੇ ਲਾਗੇ ਹੋਟਲ ਪਾਰਕ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾਮਾਰੀ ਕਰਦਿਆਂ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਸੀਆਈਏ ਦੀ ਟੀਮ ਨੇ ਰੰਗਰਲੀਆਂ ਮਨਾ ਰਹੇ ਛੇ ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ । ਇਸ ਮੌਕੇ ਹੋਟਲ ਦਾ ਮੈਨੇਜਰ ਅਤੇ ਮਾਲਕ ਮੌਕੇ ਤੋਂ ਫ਼ਰਾਰ ਹੋ ਗਏ ।

ਪੁਲਿਸ ਟੀਮ ਨੇ ਬੱਸ ਸਟੈਂਡ ਦੇ ਆਲੇ ਦੁਆਲੇ ਪੈਂਦੇ ਹੋਟਲਾਂ ਤੇ ਸਰਚ ਸ਼ੁਰੂ ਕੀਤੀ । ਇਸ ਦੌਰਾਨ ਪੁਲਿਸ ਨੇ ਹੋਟਲਾਂ ਦੇ ਰਿਕਾਰਡ ਚੈੱਕ ਕਰ ਕੇ ਚੈਕਿੰਗ ਕੀਤੀ । ਪੁਲਿਸ ਨੇ ਜਦ ਹੋਟਲ ਪਾਰਕ ਬਲੂ ਦੇ ਕਮਰਿਆਂ ਦੀ ਤਲਾਸ਼ੀ ਲਈ ਤਾਂ ਇਤਰਾਜ਼ਯੋਗ ਹਾਲਤ ਵਿਚ ਛੇ ਜੋੜੇ ਗ੍ਰਿਫ਼ਤਾਰ ਕੀਤੇ ਗਏ ।  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ  ਪੁੱਛ ਗਿੱਛ ਕੀਤੀ ਜਾ ਰਹੀ ਹੈ.

Related posts

Leave a Reply