ਪ੍ਰਧਾਨ ਮੰਤਰੀ ਦੇ ਖਿਲਾਫ਼ ਪੋਸਟ ਪਾਉਣ ਤੇ ਪੰਜਾਬ ਬਸਪਾ ਜਨਰਲ ਸਕੱਤਰ ਦੇ ਖਿਲਾਫ਼ ਨਾਗਪੁਰ ਤੇ ਅਮਰਾਵਤੀ ਜਿਲ੍ਹਿਆਂ ਵਿੱਚ ਸ਼ਕਾਇਤ ਦਰਜ
ਹੁਸ਼ਿਆਰਪੁਰ : 18 ਮਈ 2021 – ਕੁੱਝ ਦਿਨ ਪਹਿਲਾਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਇੰਚਾਰਜ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਭਗਵਾਨ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਖਿਲਾਫ ਇੱਕ ਪੋਸਟ ਸੋਸ਼ਲ ਮਿਡੀਆ ਤੇ ਪਾਈ ਸੀ ਜੋ ਕਿ ਰਾਤੋਂ ਰਾਤ ਪੂਰੀ ਦੁਨੀਆਂ ਵਿੱਚ ਖੂਬ ਵਾਇਰਲ ਹੋ ਗਈ। ਇਸ ਪੋਸਟ ਵਿੱਚ ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਕੂੜਾ ਚੁਗਦੇ ਹੋਏ ਦਿਖਾਇਆ ਸੀ ਤੇ ਇਸਦੇ ਨਾਲ ਜੋ ਟਾਇਟਲ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉੱਤਰ ਪ੍ਰਦੇਸ਼ ਬਿੱਚ ਗੰਗਾ ਦੇ ਕਿਨਾਰਿਆਂ ਤੇ ਜਾਉ ਕਿਉਂਕਿ ਕੋਰੋਨਾਂ ਮਰੀਜਾਂ ਦੀਆਂ ਸੈਕੜੇ ਲਾਸ਼ਾਂ ਉੱਥੇ ਤੁਹਾਡਾ ਇੰਤਜਾਰ ਕਰ ਰਹੀਆਂ ਹਨ ।
ਇਸ ਪੋਸਟ ਦੀਆਂ ਤਖਤੀਆਂ ਬਣਾ ਕੇ ਨਾਗਪੁਰ ਤੇ ਅਮਰਾਵਤੀ ਜਿਲ੍ਹਿਆਂ ਦੇ ਆਰ.ਐਸ.ਐਸ ਵਰਕਰਾਂ ਨੇ ਸ਼੍ਰੀ ਭਗਵਾਨ ਸਿੰਘ ਚੌਹਾਨ ਦੇ ਖਲਿਫ਼ ਪਰਚਾ ਦਰਜ਼ ਕਰਵਾਉਣ ਲਈ ਪੁਲ਼ਿਸ ਅਧਿਕਾਰੀਆਂ ਕੋਲ ਪਹੁਂਚ ਕੀਤੀ । ਇਸ ਤੇ ਮਹਾਰਾਸ਼ਟਰ ਸੂਬੇ ਦੇ ਨਾਗਪੁਰ ਅਤੇ ਅਮਰਾਵਤੀ ਜਿਲਿਆਂ ਦੇ ਪੁਲ਼ਸ ਅਧਿਕਾਰੀਆਂ ਨੇ ਸ਼੍ਰੀ ਚੌਹਾਨ ਨਾਲ ਰਾਬਤਾ ਪੈਦਾ ਕਰਕੇ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਰਕਾਰਾਂ ਵਲੋਂ ਜਦੋਂ ਸ਼੍ਰੀ ਚੌਹਾਨ ਨੂੰ ਇਸ ਤੇ ਆਪਣਾ ਪੱਖ ਰੱਖਣ ਨੂੰ ਆਖਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਉਨ੍ਹਾਂ ਕਿਹਾ ਕੀ ਮੈਂ ਤਾਂ ਸੰਵਿਧਾਨ ਦੀ ਧਾਰਾ 19-1-A “ਵਿਚਾਰ ਪ੍ਰਗਟ ਕਰਨ ਦੀ ਅਜਾਦੀ” ਦੇ ਤਹਿਤ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧਿਆਨ ਕੋਰੋਨਾ ਦੀ ਇਸ ਮਹਾਂਮਾਰੀ ਵਿੱਚ ਹਰ ਦਿਨ ਹੋ ਰਹੀਆਂ ਹਜਾਰਾਂ ਮੌਤਾਂ ਦੇ ਵੱਲ ਆਕਰਸ਼ਿਤ ਕੀਤਾ ਸੀ।
ਸ਼੍ਰੀ ਚੌਹਾਨ ਨੇ ਚੁਣੌਤੀ ਦਿੱਤੀ ਕਿ ਪ੍ਰਧਾਨ ਮੰਤਰੀ ਮੇਰੇ ਖਲਾਫ ਜੋ ਕਿਰਵਾਈ ਕਰਨੀ ਕਰ ਲਵੇ ਪਰੰਤੂ ਉਹ ਉਸ ਮਿੱਟੀ ਦੇ ਨਹੀਂ ਬਣੇ ਕਿ ਜੋ ਮਾਫੀ ਮੰਗ ਲਵੇ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp