ਵੱਡੀ ਖ਼ਬਰ : ਸੂਤਰ ਸਸਪੈਂਸ ਖਤਮ : ਪ੍ਰਿਯੰਕਾ ਗਾਂਧੀ ਦੇ ਘਰ ਚੱਲੀ ਮੀਟਿੰਗ ਵਿਚ ਆਖ਼ਿਰ ਕੈਬਨਿਟ ਦੀ ਸੂਚੀ ਤਿਆਰ, ਸੂਚੀ ਲੈ ਕੇ ਚੰਨੀ ਚੰਡੀਗੜ੍ਹ ਪਹੁੰਚੇ, 12 ਵਜੇ ਰਾਜਪਾਲ ਤੋਂ ਸਮਾਂ ਮੰਗਿਆ

ਚੰਡੀਗੜ੍ਹ :  ਸ਼ੁੱਕਰਵਾਰ ਦੇਰ ਰਾਤ ਤਿੰਨ ਵਜੇ ਤਕ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਘਰ ਚੱਲੀ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਕੈਬਨਿਟ ਦੀ ਸੂਚੀ ਤਿਆਰ ਕਰ ਲਈ ਗਈ ਹੈ.  ਸ਼ੁੱਕਰਵਾਰ ਨੂੰ ਪਾਰਟੀ ਹਾਈਕਮਾਨ ਨੇ ਇਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਬੁਲਾਇਆ । ਚੰਨੀ ਅੱਜ ਦਿੱਲ੍ਹੀ ਦੇ 3 ਦਿਨਾਂ ਦੌਰੇ ਦੀ ਹੈਟ੍ਰਿਕ ਮਾਰ ਕੇ ਚੰਡੀਗੜ੍ਹ ਪਹੁੰਚ ਗਏ ਨੇ । ਵੇਹਲੇ ਹੋ ਕੇ ਰਾਹੁਲ ਗਾਂਧੀ ਵੀ ਸ਼ਿਮਲਾ ਰਵਾਨਾ ਹੋ ਗਏ ਹਨ ਤੇ ਓਥੋਂ ਹੀ ਕਾਂਗਰਸ ਕਲੇਸ਼ ਤੇ ਨਜ਼ਰ ਰੱਖਣਗੇ। 

ਜੋ ਗੱਲ ਹੁਣ ਤਕ ਸਾਹਮਣੇ ਆ ਰਹੈ ਹੈ ਉਸ ਅਨੁਸਾਰ ਪੁਰਾਣੇ ਮੰਤਰੀ ਮੰਡਲ ਵਿਚ ਸ਼ਾਮਲ ਰਹੇ ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਆਦਿ ਨੂੰ ਨਵੀਂ ਕੈਬਨਿਟ ਵਿਚੋਂ ਬਾਹਰ ਕਰ ਦਿੱਤੇ ਗਏ ਹਨ ।

ਜਾਣਕਾਰੀ ਅਨੁਸਾਰ  ਫਲੋਰ ਟੈਸਟ ਤੋਂ ਬਚਨ ਲਈ ਹਾਈ ਕਮਾਨ ਕੋਈ ਰਿਸ੍ਕ ਨਹੀਂ ਲੈਣਾ ਚਾਹੁੰਦੀ।  ਇਸ ਲਈ  ਨਵੇਂ ਮੰਤਰੀ ਮੰਡਲ ਵਿਚ

 ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਨੂੰ  ਬਰਕਰਾਰ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਰਜ਼ੀਆ ਸੁਲਤਾਨਾ, ਰਾਣਾ ਗੁਰਜੀਤ, ਡਾ. ਰਾਜ ਕੁਮਾਰ ਵੇਰਕਾ ,  ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਕੈਬਨਿਟ ਵਿਚ ਰੱਖੇ ਜਾਣ ਦੀ ਚਰਚਾ ਹੈ।

ਸਾਰੀ ਰਾਤ ਪੇਚ  ਸੁਰਜੀਤ ਧੀਮਾਨ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਲੈ ਕੇ ਫਸਿਆ ਰਿਹਾ । ਨਵਜੋਤ ਸਿੰਘ ਸਿੱਧੂ ਸਮੇਤ ਜ਼ਿਆਦਾਤਰ ਪਾਰਟੀ  ਨੇਤਾ ਧੀਮਾਨ ਦੀ ਜਗ੍ਹਾ ਸੰਗਤ ਸਿੰਘ ਗਿਲਜੀਆਂ ਨੂੰ ਚਾਹੁੰਦੇ ਹਨ ਤੇ ਲੱਗਭੱਗ ਓਹਨਾ ਦਾ ਨਾਂਅ ਵੀ ਤਹਿ ਮਨਿਆ ਜਾ ਰਿਹਾ ਹੈ,

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਖਾਲੀ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪਿਛਲੀ ਕੈਬਨਿਟ ਦੇ ਦੋ ਅਹੁਦੇ ਖਾਲੀ ਹੋ ਗਏ। ਚੰਨੀ ਪਿਛਲੀ ਕੈਬਨਿਟ ਵਿਚ ਤਕਨੀਕੀ ਸਿੱਖਿਆ ਮੰਤਰੀ ਸਨ। 

Related posts

Leave a Reply