ਵੱਡੀ ਖ਼ਬਰ: ਪੰਜਾਬ ਕਾਂਗਰਸ ਪਾਰਟੀ ‘ਚ ਹੁਣ ‘ਲੈਟਰ ਮਿਜ਼ਾਈਲ ਵਾਰ ਸ਼ੁਰੂ

ਚੰਡੀਗੜ੍ਹ :  ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ‘ਚ ਸਿਆਸੀ ਹਲਚਲ ਹੋਰ ਤੇਜ਼ ਹੋ ਗਈ  ਹੈ। ਪਾਰਟੀ ‘ਚ ਹੁਣ ‘ਲੈਟਰ ਮਿਜ਼ਾਈਲ ਵਾਰ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਲੋਂ  ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨਾਲ ਅੱਜ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਇਹ ਲੈਟਰ ਮਿਜ਼ਾਈਲ ਵਾਰ ਸ਼ੁਰੂ ਹੋਈ ਹੈ।

ਸੋਨੀਆ ਤੇ ਕੈਪਟਨ ਦੀ ਬੈਠਕ ਤੋਂ ਪਹਿਲਾਂ ਪੰਜ ਮੰਤਰੀਅਂ ਤੇ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਮੰਤਰੀਅਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਤੇ ਚੋਟ ਕੀਤੀ  ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ‘ਤੇ ਕੋਈ ਕੰਮ ਨਹੀਂ ਕਰ ਰਹੇ ਹਨ।ਸੋਨੀਆ ਗਾਂਧੀ ਨੂੰ ਲਿਖੇ ਇਸ ਪੱਤਰ ‘ਤੇ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਸੁਖਬਿੰਦਰ ਸਿਘ ਸਰਕਾਰੀਆ , ਸੁਖਜਿੰਦਰ ਸਿੰਘ ਰੰਧਾਵਾ , ਚਰਨਜੀਤ ਸਿੰਘ ਚੰਨੀ ਤੇ ਰਜ਼ੀਆ ਸੁਲਤਾਨਾ  ਦੇ ਦਸਤਖ਼ਤ ਹਨ। 

ਸੋਨੀਆ ਗਾਂਧੀ ਨੂੰ ਭੇਜੇ ਪੱਤਰ ਵਿਚ ਕਾਂਗਰਸੀ ਵਿਧਾਇਕਾਂ ‘ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਦਸਤਖ਼ਤ ਹਨ। ਕਾਂਗਰਸੀ ਸੂਤਰਾਂ ਅਨੁਸਾਰ ਇਹ ਪੱਤਰ ਇਸ ਲਈ ਲਿਖਿਆ ਗਿਆ ਹੈ ਤਾਂ ਜੋ ਸੀਐੱਮ ਕੈਪਟਨ ਅਮਰਿੰਦਰ ਸਿੰਘ ਜੇਕਰ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਪੰਜ ਮੰਤਰੀਆਂ ‘ਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਤੋਂ ਬਾਹਰ ਕਰਨ ਸਬੰਧੀ ਚਰਚਾ ਕਰਦੇ  ਤਾਂ ਇਹ ਪੱਤਰ ਕਾਊਂਟਰ ਅਟੈਕ ਦੇ ਰੂਪ ‘ਚ ਕੰਮ ਆ ਸਕੇ।

ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਪਾਰਟੀ ਹਾਈ ਕਮਾਨ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ਸਬੰਧੀ ਗੰਭੀਰ ਨਹੀਂ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਇਸ ਏਜੰਡੇ ‘ਤੇ ਕੋਈ ਕੰਮ ਨਹੀਂ ਕਰ ਰਹੇ ਹਨ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੂੰ ਲਿਖੇ ਗਏ ਇਸ ਪੱਰਤ ਸਬੰਧੀ ਤਿੰਨ ਦਿਨਾਂ ਤੋਂ ਕਵਾਇਦ ਚੱਲ ਰਹੀ ਸੀ। ਕੋਸ਼ਿਸ਼ ਸੀ ਕਿ ਇਸ ਪੱਤਰ ‘ਤੇ ਕਰੀਬ 50 ਵਿਧਾਇਕਾਂ ਦੇ ਦਸਤਖ਼ਤ ਕਰਵਾਏ ਜਾਣ, ਪਰ ਕਈ ਵਿਧਾਇਕਾਂ ਦੇ ਚੰਡੀਗੜ੍ਹ ‘ਚ ਮੌਜੂਦ ਨਾ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।

Related posts

Leave a Reply