ਵੱਡੀ ਖ਼ਬਰ: ਪੰਜਾਬ ਕਾਂਗਰਸ ਲਈ ਵਿਧਾਨ ਸਭਾ ਚੋਂਣਾ ਦੌਰਾਨ ਬ੍ਰਹਮ ਸ਼ੰਕਰ ਜਿੰਮਪਾ ਅਤੇ ਵਿਨੋਦ ਸੋਈ ਸਾਬਿਤ ਹੋ ਸਕਦੇ ਹਨ ਖ਼ਤਰੇ ਦੀ ਘੰਟੀ , ਦੋਵੇਂ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ

ਹੁਸ਼ਿਆਰਪੁਰ ,ਚੰਡੀਗੜ੍ਹ: (ਆਦੇਸ਼ , ਹਰਦੇਵ ਮਾਨ ) – ਕਾਂਗਰਸ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। 

ਕਾਂਗਰਸ ਦੇ ਸਟੇਟ ਸਕੱਤਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ , ਪੰਜਾਬ ਸਟੇਟ ਇੰਡਸਟੀਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਪੀਐਸਆਈਡੀਸੀ) ਦੇ ਸੀਨੀਅਰ ਮੀਤ ਚੇਅਰਮੈਨ ਤੇ  ਮੌਜੂਦਾ ਪਾਰਸ਼ਦ ਬ੍ਰਹਮ ਸ਼ੰਕਰ ਜਿੰਮਪਾ ਜੋ ਚਾਰ ਵਾਰ ਹੁਸ਼ਿਆਰਪੁਰ ਤੋਂ ਐਮਸੀ ਵੀ ਜਿੱਤਦੇ ਆ ਰਹੇ ਹਨ ਅਤੇ ਖਾਦ ਡੀਲਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ, ਸਾਬਕਾ ਵਿਦਿਆਰਥੀ ਆਗੂ ਅਤੇ ਸੋਸ਼ਲ ਵਰਕਰ ਵਿਨੋਦ ਸੋਈ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ. ਅਨੇਕਾਂ ਲੋਕਾਂ ਦਾ ਮਨਣਾ ਹੈ ਕਿ  ਬ੍ਰਹਮ ਸ਼ੰਕਰ ਜਿੰਮਪਾ ਨਾ ਸਿਰਫ਼ ਕੈਬਿਨੇਟ ਮੰਤਰੀ ਅਰੋੜਾ ਲਈ ਚੁਣੌਤੀ ਹੋਣਗੇ ਬਲਕਿ ਕਾਂਗਰਸ ਹੁਸ਼ਿਆਰਪੁਰ ਲਈ ਵਿਧਾਨ ਸਭ ਚੋਣਾਂ ਚ ਖਤਰੇ ਦੀ ਘੰਟੀ ਵੀ ਸਾਬਿਤ ਹੋ ਸਕਦੇ ਹਨ । ਜ਼ਿਮਪਾ ਦਾ ਕਾਂਗਰਸੀ ਹਵਾ ਦੇ ਬਾਵਜੂਦ ਆਜ਼ਾਦ ਪਾਰਸ਼ਦ ਦੇ ਤੌਰ ਤੇ ਜਿੱਤਣਾ ਵੀ ਇਸੇ ਵੱਲ ਇਸ਼ਾਰਾ ਕਰਦਾ ਹੈ।  

ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਦੋ ਜਾਣੇ ਪਹਿਚਾਣੇ ਵਿਅਕਤੀਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪਾਰਟੀ ਹੈੱਡਕੁਆਟਰ ਉਤੇ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਸਟੇਟ ਸਕੱਤਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਕਾਂਗਰਸ ਆਗੂ, ਪੰਜਾਬ ਸਟੇਟ ਇੰਡਸਟੀਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਪੀਐਸਆਈਡੀਸੀ) ਦੇ ਸੀਨੀਅਰ ਮੀਤ ਚੇਅਰਮੈਨ ਤੇ ਬ੍ਰਹਮ ਸ਼ੰਕਰ ਜਿੰਮਪਾ ਜੋ ਚਾਰ ਵਾਰ ਤੋਂ ਐਮਸੀ ਵੀ ਜਿੱਤਦੇ ਆ ਰਹੇ ਹਨ ਅਤੇ ਖਾਦ ਡੀਲਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ, ਸਾਬਕਾ ਵਿਦਿਆਰਥੀ ਆਗੂ ਅਤੇ ਸੋਸ਼ਲ ਵਰਕਰ ਵਿਨੋਦ ਸੋਈ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ।

ਵਿਨੋਦ ਸੋਈ ਪਿਛਲੇ 13 ਸਾਲਾਂ ਤੋਂ ਖਾਦ ਡੀਲਰ ਐਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣਦੇ ਆ ਰਹੇ ਹਨ। ਜਰਨੈਲ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਹੋਣ ਕਾਰਨ ਵੱਡੀ ਗਿਣਤੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਕ ਬਦਲਾਅ ਵਜੋਂ ਦੇਖਦੇ ਹਨ।

ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਡਿਊਟੀ ਦਿੱਤੀ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

Related posts

Leave a Reply