ਵੱਡੀ ਖ਼ਬਰ : ਪੰਜਾਬ ‘ਚ ਹਾਈ ਅਲਰਟ ਜਾਰੀ ਹੁੰਦਿਆਂ ਹੀ ਹੋਇਆ ਬਲਾਸਟ, ਮੋਟਰਸਾਈਕਲ ਸਵਾਰ ਦੀ ਮੌਤ, ਖ਼ੁਫ਼ੀਆ ਏਜੰਸੀਆਂ ਹਾਈ ਅਲਰਟ ‘ਤੇ

ਫ਼ਾਜ਼ਿਲਕਾ : ਪੰਜਾਬ ਅੰਦਰ ਖ਼ੁਫ਼ੀਆ ਏਜੰਸੀਆਂ ਹਾਈ ਅਲਰਟ ‘ਤੇ ਹਨ ,ਉਥੇ ਏਜੰਸੀਆਂ ਹੋਰ ਜਿਆਦਾ ਚੌਕਸ ਹੋ ਗਈਆਂ ਹਨ ਕਿਓੰਕੇ  ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਖੇ ਸੜਕ ‘ਤੇ ਜਾ ਰਿਹਾ ਇਕ ਮੋਟਰਸਾੲੀਕਲ ਜ਼ਬਰਦਸਤ ਧਮਾਕੇ ਨਾਲ ਬਲਾਸਟ ਹੋ ਗਿਆ। ਇਸਦੇ ਕਰਨਾ ਦਾ ਹਾਲੇ ਪਤਾ ਨਹੀਂ ਸਕਿਆ। 

ਮੋਟਰਸਾੲੀਕਲ ਦੇ ਬਲਾਸਟ ਹੋਣ ਕਾਰਨ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਝੁਲਸ ਗਿਆ ,ਜਿਸ ਨੂੰ ਉਸੇ ਵੇਲੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ । ਪ੍ਰਤੱਖ ਦਰਸ਼ੀਆਂ ਅਨੁਸਾਰ ਇਕਦਮ ਮੋਟਰਸਾਈਕਲ ਦੇ ਇੰਜਣ ਵਿਚ ਅੱਗ ਲੱਗ ਗਈ ਜਿਸ ਕਾਰਨ ਇਕ ਧਮਾਕਾ ਹੋਇਆ ਅਤੇ ਮੋਟਰਸਾਈਕਲ ਸਵਾਰ ਝੁਲਸ ਗਿਆ ।

ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ 22 ਸਾਲਾ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਛਿੰਦਾ ਸਿੰਘ ਵਾਸੀ ਝੁੱਗੇ ਨਿਹੰਗਾਂ ਵਾਲੇ ਫਿਰੋਜ਼ਪੁਰ ਵਜੋਂ ਹੋਈ ਹੈ. ਪੁਲਿਸ ਅਧਿਕਾਰੀ ਅਨੁਸਾਰ  ਫੋਰੈਂਸਿਕ ਟੀਮ ਜਾਂਚ ਵਿੱਚ ਲੱਗੀ ਹੋਈ ਹੈ ।

Related posts

Leave a Reply