ਵੱਡੀ ਖ਼ਬਰ: ਪੰਜਾਬ ਦੇ ਏਨਾ 9 ਜ਼ਿਲ੍ਹਿਆਂ ਚ ਆਰੇਂਜ ਅਲਰਟ ਜਾਰੀ, ਅਗਲੇ 12 ਘੰਟਿਆਂ ਚ ਤੇ ਕੱਲ ਭਾਰੀ ਬਰਸਾਤ ਦੀ ਸੰਭਾਵਨਾ

ਚੰਡੀਗੜ੍ਹ : ਮੌਸਮ ਵਿਭਾਗ ਅਨੁਸਾਰ  ਐਤਵਾਰ ਦੁਪਹਿਰ ਬਾਅਦ ਇਕ ਵਾਰ ਮੁੜ ਪੂਰੇ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ ਤੇ ਕਈ ਜ਼ਿਲਿ੍ਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਉਧਰ ਸੋਮਵਾਰ ਨੂੰ ਮੌਨਸੂਨ ਆਪਣੇ ਪੂਰੇ ਰੰਗ ਵਿਚ ਦਿਸੇਗਾ ਤੇ ਪੂਰੇ ਸੂਬੇ ਵਿਚ ਬਾਰਿਸ਼ ਹੋਵੇਗੀ ਜਦਕਿ ਕੁਝ ਜ਼ਿਲਿ੍ਆਂ ਵਿਚ ਤੇਜ਼ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਸੂਬੇ ਵਿਚ ਤਿੰਨ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਲਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਏਕੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਮੌਨਸੂਨ ਨੇ ਸਰਗਰਮੀ ਘਟਾਈ ਹੋਈ ਹੈ ਪਰ ਐਤਵਾਰ ਨੂੰ ਇਕ ਵਾਰ ਦੁਬਾਰਾ ਮੌਨਸੂਨ ਸਰਗਰਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਨਸੂਨ ਕਾਫ਼ੀ ਸ਼ਕਤੀਸ਼ਾਲੀ ਹੈ ਜਿਸ ਨਾਲ ਭਾਰੀ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਜਲੰਧਰ ਤੇ ਆਸਪਾਸ ਦੇ ਜ਼ਿਲਿ੍ਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਹੋਰਨਾਂ ਜ਼ਿਲਿ੍ਆਂ ਵਿਚ ਵੀ ਆਮ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਤਿੰਨ ਦਿਨ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਪੰਜਾਬ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। 

Related posts

Leave a Reply