ਵੱਡੀ ਖ਼ਬਰ : ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅਗਲੇ ਕੁਝ ਦਿਨਾਂ ਦੌਰਾਨ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਪਏਗੀ ਧੁੰਧ, ਵਧੇਗੀ ਠੰਢ

ਚੰਡੀਗੜ੍ਹ :  ਪੰਜਾਬ ‘ਚ ਮੌਸਮ ਦਾ ਮਿਜ਼ਾਜ 1 ਦਸੰਬਰ ਤੋਂ ਬਦਲ ਜਾਵੇਗਾ।  4 ਦਸੰਬਰ ਤਕ ਬੱਦਲ ਛਾਏ ਰਹਿਣਗੇ ਜਿਸ ਕਾਰਨ ਦਿਨ ਵੇਲੇ ਠੰਢ ਹੋਰ ਵਧੇਗੀ। 5 ਦਸੰਬਰ ਨੂੰ ਬੱਦਲ ਛਾਏ ਰਹਿਣਗੇ।

ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦੋਂਕਿ ਕਈ ਜ਼ਿਲ੍ਹਿਆਂ ‘ਚ ਸਿਰਫ਼ ਹਲਕੀ ਬਾਰਿਸ਼ ਹੋ ਸਕਦੀ ਹੈ।  ਨੀਮ ਪਹਾੜੀ ਇਲਾਕਿਆਂ ‘ਚ ਆਮ ਵਾਂਗ ਬਾਰਿਸ਼ ਹੋ ਸਕਦੀ ਹੈ।

ਮੀਂਹ ਤੋਂ ਬਾਅਦ ਠੰਢ ਵੀ ਅਚਾਨਕ ਵਧ ਜਾਵੇਗੀ। ਦਿਨ ਅਤੇ ਰਾਤ ਦੇ ਤਾਪਮਾਨ ‘ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਹਲਕੀ ਬਾਰਿਸ਼ ਨਾਲ ਫਸਲਾਂ ਨੂੰ ਵੀ ਫਾਇਦਾ ਹੋਵੇਗਾ।  ਜੇਕਰ ਕਣਕ ਦੀ ਬਿਜਾਈ ਸਮੇਂ ਮੀਂਹ ਪੈਂਦਾ ਹੈ ਤਾਂ ਫਾਇਦਾ ਹੋਵੇਗਾ।

Related posts

Leave a Reply