ਵੱਡੀ ਖ਼ਬਰ : ਪੰਜਾਬ ਦੇ DGP ਤੇ AG ਨੂੰ ਬਦਲਣ ਦਾ ਰਾਹ ਪੱਧਰਾ ! ਮਸਲੇ ਦੇ ਹੱਲ ਲਈ ਤਿੰਨ ਮੈਂਬਰੀ ਕਮੇਟੀ ਗਠਿਤ

ਚੰਡੀਗੜ੍ਹ: ਪੰਜਾਬ ਦੇ DGP ਤੇ AG ਨੂੰ ਬਦਲਣ ਦਾ ਰਾਹ ਪੱਧਰਾ ਹੋ ਗਿਆ ਹੈ ! ਤਿੰਨ ਮੈਂਬਰੀ ਕਮੇਟੀ ਵੱਡੇ ਮਸਲਿਆਂ ਨੂੰ ਲੈਕੇ ਹਫ਼ਤੇ ‘ਚ ਦੋ ਵਾਰ ਮਿਲਿਆ ਕਰੇਗੀ। CM ਚੰਨੀ, ਪਾਰਟੀ ਪ੍ਰਧਾਨ ਸਿੱਧੂ ਤੇ ਹਰੀਸ਼ ਚੌਧਰੀ ਕਮੇਟੀ ‘ਚ ਹੋਣਗੇ।

ਸਿੱਧੂ ਦਾ ਅਸਤੀਫ਼ਾ ਨਾ-ਮਨਜ਼ੂਰ ਹੋ ਗਿਆ ਹੈ । ਸਿੱਧੂ ਨੇ ਟਵੀਟ ਕਰ ਕੇ ਕਿਹਾ, “DGP IPS ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੁਖੀ ਸਨ। ਉਨ੍ਹਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਗ਼ਲਤ ਢੰਗ ਨਾਲ ਫਸਾਇਆ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ । ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਸਿੱਧੂ ਸਾਹਿਬ ਰਲ ਮਿਲਕੇ ਮਸਲਾ ਹੱਲ ਕਰ ਲਵਾਂਗੇ। 

ਓਹਨਾ ਕਿਹਾ ਕਿ ਮੈਂ ਨਰਮ ਸੁਭਾ ਦਾ ਜਰੂਰ ਹਾਂ ਪਰ ਬੇਅਦਬੀ ਦੇ ਮੁੱਦੇ ਤੇ ਮੈਂ ਕਿਸੇ ਨੂੰ ਬਖਸ਼ਣ ਵਾਲਾ ਨਹੀਂ।  ਇਸਤੋਂ ਬਾਅਦ ਟੀਵੀ ਮੀਡਿਆ ਉਲਟ ਬਾਜ਼ੀਆਂ ਮਾਰਦਾ ਰਹਿ ਗਿਆ.

ਸੂਤਰਾਂ ਅਨੁਸਾਰ ਟੀ ਵੀ ਚੈਨਲਾਂ  ਦੇ ਸੂਤਰ ਵੀ ਅੱਜ ਅੰਦਾਜੇ ਲਗਾਂਦੇ ਰਹਿ ਗਏ ਤੇ ਚੰਨੀ – ਸਿੱਧੂ ਅਤੇ ਹੋਰ ਵੱਡੇ ਨੇਤਾ ਸੂਤਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸਮੇ ਸਰ ਆਪਣੇ ਘਰਾਂ ਨੂੰ ਰਵਾਨਾ ਹੋ ਗਏ । 

ਸੂਤਰਾਂ ਅਨੁਸਾਰ ਇਸ ਖ਼ਬਰ ਤੋਂ ਬਾਅਦ ਫਿਰ ਸੂਤਰ ਐਕਟਿਵ ਹੋ ਸਕਦੇ ਹਨ। 

 

Related posts

Leave a Reply