ਵੱਡੀ ਖ਼ਬਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, 713 ਵਿਦਿਆਰਥੀ ਫੇਲ੍ਹ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਾ ਨਤੀਜਾ 96.48 ਪ੍ਰਤੀਸ਼ਤ ਰਿਹਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤ 97.34 ਫ਼ੀਸਦ ਤੇ ਲੜਕਿਆਂ ਦਾ ਪਾਸ ਪ੍ਰਤੀਸ਼ਤ 95.74  ਹੈ।

ਮੈਰੀਟੋਰੀਅਸ ਸਕੂਲਾਂ ਦਾ ਨਤੀਜਾ 99.74 ਪ੍ਰਤੀਸ਼ਤ ਤੇ ਸਰਕਾਰੀ ਸਕੂਲਾਂ ਦਾ ਨਤੀਜਾ 98.5 ਪ੍ਰਤੀਸ਼ਤ ਆਇਆ ਹੈ। ਆਰਟਸ ਦੇ ਵਿਦਿਆਰਥੀਆਂ ਦਾ ਨਤੀਜਾ 97.10 ਪ੍ਰਤੀਸ਼ਤ ਰਿਹਾ। ਪਿਛਲੇ ਸਾਲ ਨਾਲੋਂ 6.48 ਫ਼ੀਸਦੀ ਜ਼ਿਆਦਾ ਬੱਚੇ ਪਾਸ ਹੋਏ ਹਨ। ਸ਼ਹਿਰੀ ਵਿਦਿਆਰਥੀਆਂ ਦਾ ਨਤੀਜਾ 91.94 ਰਿਹਾ।

88 ਹਜ਼ਾਰ 150 ਵਿਦਿਆਰਥੀਆਂ ਨੂੰ ਏ ਗ੍ਰੇਡ, 1 ਲੱਖ 19 ਹਜ਼ਾਰ 802 ਵਿਦਿਆਰਥੀਆਂ ਨੇ 70 ਤੋਂ 80 ਫ਼ੀਸਦ ਅੰਕ, 3,289 ਵਿਦਿਆਰਥੀਆਂ ਨੇ 50 ਫ਼ੀਸਦ ਤੇ 88 ਵਿਦਿਆਰਥੀਆਂ ਨੇ 40 ਤੋਂ 50 ਪ੍ਰਤੀਸ਼ਤ ਤਕ ਅੰਕ ਹਾਸਲ ਕੀਤੇ ਹਨ।.

713 ਵਿਦਿਆਰਥੀ ਫੇਲ੍ਹ ਹੋ ਗਏ ਹਨ। ਨਤੀਜਾ ਪ੍ਰੀ-ਬੋਰਡ ਦੀਆਂ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਖੁਸ਼ ਨਹੀਂ ਹਨ ਉਹ ਪ੍ਰੀਖਿਆ ਦੁਬਾਰਾ ਦੇ ਸਕਦੇ ਹਨ।

Related posts

Leave a Reply