ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ  ਦੇ ਸਤੰਬਰ ਟੈਸਟ ਦੇ ਪ੍ਰਸ਼ਨ ਪੱਤਰ ਪੇਪਰਾਂ ਤੋਂ ਪਹਿਲਾਂ ਹੀ ਲੀਕ : VIDEO VIRAL

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ  ਦੇ ਸਤੰਬਰ ਟੈਸਟ ਸੋਮਵਾਰ ਤੋਂ ਸ਼ੁਰੂ ਹੋ ਗਏ। ਪਰ ਟੈਸਟ ਦੇ ਪ੍ਰਸ਼ਨ ਪੱਤਰ ਪੇਪਰਾਂ ਤੋਂ ਪਹਿਲਾਂ ਹੀ ਲੀਕ ਹੋ ਗਏ। ਪੰਜਾਬ ਦੇ  ਤੀਸਰੀ ਤੋਂ ਪੰਜਵੀਂ ਤਕ ਦੇ ਸਤੰਬਰ ਟੈਸਟ ਵੱਖ-ਵੱਖ ਸ਼੍ਰੈਣੀ  ‘ਚ ਸ਼ੁਰੂ ਹੋਏ।  ਪੇਪਰ ਸੋਮਵਾਰ ਤੋਂ ਸ਼ੁਰੂ ਹੋਏ ਪਰ ਪ੍ਰਸ਼ਨ ਪੱਤਰ ਹੱਲ ਕੀਤੇ ਉੱਤਰਾਂ ਸਮੇਤ ਐਤਵਾਰ ਤੋਂ ਹੀ ਇਕ ਲਿੰਕ ‘ਤੇ ਵਾਇਰਲ ਹੁੰਦੇ ਰਹੇ।

ਕੁਝ ਅਧਿਆਪਕਾਂ ਨੇ ਵਾਇਰਲ ਪ੍ਰਸ਼ਨ ਪੱਤਰਾਂ ਦੀ ਪੁਸ਼ਟੀ ਕਰਨ ਲਈ ਸੋਮਵਾਰ ਨੂੰ ਲਏ ਪੇਪਰਾਂ ਨੂੰ ਦੇਖਿਆ ਜੋ ਕਿ ਅਸਲ ਵਿਚ ਮੇਲ ਖਾਂਦੇ ਨਿਕਲੇ। ਲੀਕ ਪ੍ਰਸ਼ਨ ਪੱਤਰ ਇਕ ਦਿਨ ਪਹਿਲਾਂ ਹੀ ਵਾਇਰਲ ਹੋਏ। ਇਸੇ ਸਬੰਧ ‘ਚ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਲਖਵੀਰ ਸਿੰਘ ਸਮਰਾ ਨੂੰ ਵੀ ਸ਼ਿਕਾਇਤ ਦਿੱਤੀ ਹੈ।

ਸ਼ਿਕਾਇਤ ‘ਚ ਉਨ੍ਹਾਂ ਕਿਹਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। 

Related posts

Leave a Reply