ਵੱਡੀ ਖ਼ਬਰ : ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚ ਦੀ ਹੱਦ ਨੂੰ ਵਧਾਇਆ

ਨਵੀਂ ਦਿੱਲੀ : ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ  ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਦੇ ਖਰਚ ਦੀ ਹੱਦ ਨੂੰ ਵਧਾ ਦਿੱਤਾ ਹੈ। ਇਸ ਦੇ ਤਹਿਤ ਲੋਕ ਸਭਾ ਚੋਣਾਂ ’ਚ ਉਮੀਦਵਾਰ ਹੁਣ 70 ਲੱਖ ਦੀ ਜਗ੍ਹਾ 95 ਲੱਖ ਰੁਪਏ ਤਕ ਖਰਚ ਕਰ ਸਕਣਗੇ। ਜਦੋਂਕਿ ਵਿਧਾਨ ਸਭਾ ਚੋਣਾਂ ’ਚ ਇਹ 28 ਲੱਖ ਦੀ ਹੁਣ 40 ਲੱਖ ਰੁਪਏ ਖਰਚ ਕਰ ਸਕਣਗੇ।

ਕਮਿਸ਼ਨ ਨੇ ਇਸ ਸਬੰਧੀ ਕਾਨੂੰਨ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ  ਚੋਣ ਖਰਚ ’ਚ ਵਾਧੇ ਦੇ ਹੱਦ ਨੂੰ ਨੋਟੀਫਾਈ ਕਰ ਦਿੱਤਾ ਹੈ। ਚੋਣ ਖਰਚ ਦੀ ਹੱਦ ’ਚ ਕੀਤਾ ਗਿਆ ਇਹ ਵਾਧਾ ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਸਾਰੀਆਂ ਚੋਣਾਂ ’ਚ ਲਾਗੂ ਹੋਵੇਗਾ।

Related posts

Leave a Reply