ਵੱਡੀ ਖ਼ਬਰ : ਪੰਜਾਬ ਸਿਵਲ ਸਕੱਤਰੇਤ ਦੇ ਚਾਰ ਅਧਿਕਾਰੀ ਪਦਉਨਤ, ਮੈਡੀਕਲ ਸਿੱਖਿਆ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨਾਲ ਸਕੱਤਰ ਤਾਇਨਾਤ

ਪੰਜਾਬ ਸਿਵਲ ਸਕੱਤਰੇਤ ਦੇ ਚਾਰ ਅਧਿਕਾਰੀ ਪਦਉਨਤ

ਚੰਡੀਗੜ, 2 ਨਵੰਬਰ

ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਤਾਇਨਾਤ ਨਿੱਜੀ ਅਮਲੇ ਦੇ ਚਾਰ ਅਧਿਕਾਰੀਆਂ ਦੀ ਪਦਉਨਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। 

ਇਹ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀਮਤੀ ਸੰਤੋਸ਼ ਦੇਵੀ ਅਤੇ ਕਰਮਜੀਤ ਸਿੰਘ ਤਰੱਕੀ ਦੇ ਕੇ ਸਕੱਤਰ ਬਣਾਇਆ ਗਿਆ ਹੈ ਜਦਕਿ ਕਰਤਾਰ ਸਿੰਘ ਅਤੇ ਅਤੇ ਕੰਵਲਜੀਤ ਕੌਰ ਨੂੰ ਨਿੱਜੀ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ

ਬੁਲਾਰੇ ਅਨੁਸਾਰ ਪਦ ਉਨਤੀ ਤੋਂ ਬਾਅਦ ਸ੍ਰੀਮਤੀ ਸੰਤੋਸ਼ ਦੇਵੀ ਨੂੰ ਉੱਪ-ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਨਾਲ ਸਕੱਤਰ ਅਤੇ ਕਰਮਜੀਤ ਸਿੰਘ ਨੂੰ ਸਮਾਜਿਕ ਨਿਆਂ ਤੇ ਘੱਟ ਗਿਣਤੀ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨਾਲ ਸਕੱਤਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰਾਂ ਕਰਤਾਰ ਸਿੰਘ ਅਤੇ ਕੰਵਲਜੀਤ ਕੌਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸ੍ਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨਾਲ ਨਿੱਜੀ ਸਕੱਤਰ ਤਾਇਨਾਤ ਕੀਤਾ ਗਿਆ ਹੈ।    

Related posts

Leave a Reply