ਵੱਡੀ ਖ਼ਬਰ: ਫੜੇ ਗਏ ਦੋ ਅੱਤਵਾਦੀਆਂ ਅੰਮ੍ਰਿਤਪਾਲ ਸਿੰਘ ਤੇ ਸੈਮੀ ਦੇ ਸਬੰਧ ਜਲੰਧਰ ਨਾਲ ਜੁੜੇ

ਜਲੰਧਰ / ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ‘ਤੇ ਸਥਿਤ ਘਰਿੰਡਾ ਖੇਤਰ ‘ਚ ਫੜੇ ਗਏ ਦੋ ਅੱਤਵਾਦੀ ਅੰਮ੍ਰਿਤਪਾਲ ਸਿੰਘ ਤੇ ਸੈਮੀ ਦੇ ਤਾਰ ਜਲੰਧਰ ਨਾਲ ਜੁੜੇ ਪਾਏ ਗਏ ਹਨ।   ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਦੋ ਹੈਂਡ ਗ੍ਰਨੇਡ, ਦੋ ਪਿਸਤੌਲ, ਦੋ ਮੈਗਜ਼ੀਨ, 30 ਰਾਊਂਡ ਜਲੰਧਰ ਦੇ ਮਹਿਤਪੁਰ ਨੇੜੇ ਮਹਿਰੂ ਪਿੰਡ ‘ਚ ਛਿਪਾਣ ਦੀ ਕੋਸ਼ਿਸ਼ ਸੀ।

ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੂ ਖੇਤਰ ਦਾ ਹੀ ਰਹਿਣ ਵਾਲਾ ਹੈ। ਮੁਲਜ਼ਮਾਂ ਨੇ ਪੁਲਿਸ ਹਿਰਾਸਤ ‘ਚ ਸਵੀਕਾਰ ਕੀਤਾ ਹੈ ਕਿ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ  ਹੀ ਆਰਡੀਐਕਸ, ਹੈਂਡ ਗਰਨੇਡ, ਟਿਫਨ ਬੰਬ ਫੜੇ ਜਾ ਚੁੱਕੇ ਹਨ।

ਇਹ ਸਾਰੇ ਹਥਿਆਰ ਲੈ ਕੇ ਉਨ੍ਹਾਂ ਭਾਰਤ-ਪਾਕਿ ਸਰਹੱਦ ਤੋਂ ਸਿੱਧੇ ਜਲੰਧਰ ਪਹੁੰਚਣਾ ਸੀ। ਇਸ ਤੋਂ ਬਾਅਦ ਯੂਕੇ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਹੁਕਮ ਦੇਣਾ ਸੀ ਕਿ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਕਿੱਥੇ ਅਤੇ ਕਦੋਂ ਕਰਵਾਉਣਾ ਹੈ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਤੇ ਸੈਮੀ ਪਿਛਲੇ ਪੰਜ ਸਾਲ ਤੋਂ ਖ਼ਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿਚ ਸਨ।

ਅਦਾਲਤ ਨੇ ਦੋਵਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

Related posts

Leave a Reply