ਚੰਡੀਗੜ੍ਹ, 13 ਜੂਨ,
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਆਉਣ ਵਾਲੀਆਂ 2022 ਦੀਆਂ ਚੋਣਾਂ ਇਕੱਠੇ ਲੜਨਗੇ। ਇਸ ਗੱਲ ਦਾ ਐਲਾਨ ਅੱਜ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸਰਾ ਨੇ ਸਾਂਝੇ ਤੌਰ ’ਤੇ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਕੀਤਾ। ਸੁਖਬੀਰ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਤੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਆਉਣ ਵਾਲੀਆਂ ਚੋਣਾਂ ਇਕੱਠੇ ਲੜਨਗੇ।
ਬਾਦਲ ਦਲ 97 ਤੇ ਬਸਪਾ ਚ 20 ਸੀਟਾਂ ਤੇ ਸਮਝੌਤਾ, ਮਾਝਾ 5, ਮਾਲਵਾ 7 ਤੇ ਦੋਆਬਾ ਚ 8 ਸੀਟਾਂ ਤੇ ਬਸਪਾ ਚੁਣਾਵ ਲੜੇਗੀ।
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 25 ਸਾਲ ਬਾਅਦ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ 1996 ਵਿੱਚ ਲੋਕ ਸਭਾ ਦੀਆਂ ਚੋਣ ਸਾਂਝੇ ਤੌਰ ਉਤੇ ਇਕੱਠੇ ਲੜੀ ਸੀ।
ਇਸ ਮੌਕੇ ਸਤੀਸ਼ ਮਿਸ਼ਰਾ ਬਸਪਾ , ਜਸਬੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ , ਦਲਜੀਤ ਸਿੰਘ ਚੀਮਾ ਤੇ ਅਨੇਕ ਹੋਰ ਨੇਤਾ ਸ਼ਾਮਿਲ ਸਨ।
THIS IS BREAKING NEWS AND WILL BE UPDATED SOON.
ਬਸਪਾ ਵੱਲੋਂ ਲੜੇ ਜਾਣ ਵਾਲੀਆਂ ਸੀਟਾਂ ਵਿੱਚ:
ਕਰਤਾਰਪੁਰ
ਜਲੰਧਰ ਪੱਛਮੀ
ਜਲੰਧਰ ਉੱਤਰੀ
ਫ਼ਗਵਾੜਾ
ਹੁਸ਼ਿਆਰਪੁਰ
ਟਾਂਡਾ
ਦਸੂਹਾ
ਚਮਕੌਰ ਸਾਹਿਬ
ਬੱਸੀ ਪਠਾਣਾਂ
ਮਹਿਲ ਕਲਾਂ
ਨਵਾਂਸ਼ਹਿਰ
ਲੁਧਿਆਣਾ ਉੱਤਰੀ
ਸੁਜਾਨਪੁਰ
ਬੋਹਾ
ਪਠਾਨਕੋਟ
ਆਨੰਦਪੁਰ ਸਾਹਿਬ
ਮੋਹਾਲੀ
ਅੰਮ੍ਰਿਤਸਰ ਉੱਤਰੀ
ਅੰਮ੍ਰਿਤਸਰ ਕੇਂਦਰੀ
ਪਾਇਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp