ਵੱਡੀ ਖ਼ਬਰ : ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਮਗਰੋਂ ਬੀਜੇਪੀ ਵਲੋਂ ਕੱਲ ਸੋਮਵਾਰ ਨੂੰ ਮੁਕੰਮਲ ਬੰਦ ਦਾ ਐਲਾਨ

ਮਲੋਟ: ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਮਗਰੋਂ ਬੀਜੇਪੀ ਹਰਕਤ ਵਿੱਚ ਆ ਗਈ ਹੈ।

ਅੱਜ ਹਮਲੇ ਦੇ ਵਿਰੋਧ ’ਚ  ਭਾਜਪਾ ਤੇ ਯੂਵਾ ਮੋਰਚਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਬੀਜੇਪੀ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਮਲੋਟ ਮੁਕੰਮਲ ਬੰਦ ਰਹੇਗਾ।

ਅੱਜ ਸੂਬੇ ਦੇ ਭਾਜਪਾ ਆਗੂਆਂ ਸਮੇਤ ਸਥਾਨਕ ਆਗੂਆਂ ਨੇ ਸ਼ਹਿਰ ਦੀ ਜੀਟੀ ਰੋਡ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਮੌਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪੰਜਾਬ ਭਾਜਪਾ ਸਕੱਤਰ  ਸੁਨੀਤਾ ਗਰਗ ਨੇ ਕਿਹਾ ਕਿ ਮਾੜੇ ਅਨਸਰਾਂ ਵੱਲੋਂ ਕੀਤੀ ਗਈ ਅਜਿਹੀ ਘਿਨਾਉਣੀ ਘਟਨਾ ਨਾਲ ਸਮੁੱਚੇ ਸੂਬੇ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

Related posts

Leave a Reply