UPDATED: ਬੇਰੋਜ਼ਗਾਰ ਨੌਜਵਾਨਾਂ ਲਈ ਆਖਰੀ ਮੌਕਾ : ਅੰਤਿਮ ਮੈਗਾ ਰੋਜ਼ਗਾਰ ਮੇਲਾ ਅੱਜ 17 ਨੂੰ ਹੁਸ਼ਿਆਰਪੁਰ ਚ ਸ਼ੁਰੂ : ਅਪਨੀਤ ਰਿਆਤ September 17, 2021September 17, 2021 Adesh Parminder Singh ਟੀਚਿੰਗ, ਸਟਾਫ ਨਰਸ ਤੇ ਟੈਕਨੀਕਲ ਖੇਤਰ ਦੀ ਭਰਤੀ ਲਈ ਚੌਥਾ ਅਤੇ ਅੰਤਿਮ ਮੈਗਾ ਰੋਜ਼ਗਾਰ ਮੇਲਾ 17 ਨੂੰ : ਅਪਨੀਤ ਰਿਆਤਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਮੈਗਾ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ ਦੀ ਕੀਤੀ ਅਪੀਲਹੁਸ਼ਿਆਰਪੁਰ, 17 ਸਤੰਬਰ (ਆਦੇਸ਼ ): ਡਿਪਟੀ ਕਮਿਸ਼ਨਰ ਨੇ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਚੌਥਾ ਅਤੇ ਅੰਤਿਮ ਮੈਗਾ ਰੋਜ਼ਗਾਰ ਮੇਲਾ 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਜ਼ਿਲ੍ਹੇ ਦੇ ਨਾਮੀ ਪ੍ਰਾਈਵੇਟ ਸਕੂਲਾਂ ਵਲੋਂ ਬੀ.ਐਡ, ਮੈਥ, ਹਿੰਦੀ, ਅੰਗਰੇਜ਼ੀ, ਪੰਜਾਬੀ, ਕੈਮਿਸਟ੍ਰੀ, ਫਿਜਿਕਸ, ਕਮਰਸ, ਬਾਇਓਗ੍ਰਾਫੀ, ਜਿਓਗ੍ਰਾਫੀ, ਡਾਂਸ, ਮਿਊਜ਼ਿਕ ਟੀਚਰ, ਆਰਟ ਐਂਡ ਕਰਾਫਟ ਟੀਚਰ ਅਤੇ ਕੰਪਿਊਟਰ ਦੀ ਭਰਤੀ ਲਈ ਬੀ.ਐਡ ਤੋਂ ਇਲਾਵਾ ਇੰਗਲਿਸ਼ ਸਪੀਕਿੰਗ ਸਕਿੱਲ, ਚੰਗੇ ਅਕਾਦਮਿਕ ਰਿਕਾਰਡ ਅਤੇ ਕਲਾਸ ਟਰੇਨਿੰਗ ਲੈਣ ਤੋਂ ਬਾਅਦ ਅੰਤਮ ਸਿਲੈਕਸ਼ਨ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਮੈਡੀਕਲ ਖੇਤਰ ਦੀਆਂ ਕੰਪਨੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਟਾਫ਼ ਨਰਸਾਂ (ਏ.ਐਨ.ਐਮ., ਜੀ.ਐਨ.ਐਮ. ਅਤੇ ਬੀ.ਐਸ.ਸੀ. ਨਰਸਿੰਗ) ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੈਵਲਜ਼ ਬੱਦੀ, ਲੂਮੀਨਸ ਗਗਰੇਟ, ਟੀ.ਡੀ.ਐਸ. ਪ੍ਰਾਈਵੇਟ ਲਿਮਟਡ ਲੁਧਿਆਣਾ, ਏਸ਼ੀਅਨ ਟਾਇਰਜ਼ ਜਲੰਧਰ, ਊਸ਼ਾ ਮਾਰਟਿਨ ਵਲੋਂ ਆਈ.ਟੀ.ਆਈ. ਡਿਪਲੋਮਾ ਅਤੇ ਬੀ.ਟੈਕ (ਮਕੈਨੀਕਲ ਇੰਜੀਨੀਅਰ) ਦੀ ਵੀ ਚੋਣ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਸੋਨਾਲੀਕਾ ਟਰੈਕਟਰਜ਼ ਲਿਮਟਡ (ਰੋਟਾਵੇਟਰ) ਵਲੋਂ ਬੀ.ਐਮ.ਸੀ. ਪ੍ਰੋਗਰਾਮਰ, ਡੀ.ਆਈ.ਈ. ਫੀਟਰ, ਡੀ.ਆਈ.ਸੀ. ਸਟੋਰ, ਗ੍ਰਾਈਂਡਰ ਓਪਰੇਟਰ, ਲੇਜਰ ਓਪਰੇਟਰ, ਪਲਾਜ਼ਮਾ ਓਪਰੇਟਰ ਅਤੇ ਇਲੈਕਟ੍ਰੀਕਲ ਮੈਂਟੀਨੈਂਸ ਦੇ ਖੇਤਰ ਵਿਚ ਤਜ਼ਰਬੇਕਾਰ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਅਪਨੀਤ ਰਿਆਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਪਿੰਡ ਵਿਚ ਆਪਣਾ ਗ੍ਰਾਮ ਸੁਵਿਧਾ ਸੈਂਟਰ ਖੋਲ੍ਹਣ ਲਈ ਸੀ.ਐਸ.ਸੀ. ਵਲੋਂ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਵਿਚ 10ਵੀਂ, 12ਵੀਂ, ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਡਿਪਲੋਮਾ, ਬੀ.ਟੈਕ ਮਕੈਨੀਕਲ ਅਤੇ ਬੀ.ਐਡ ਵਾਲੇ ਪੜ੍ਹੇ ਲਿਖੇ ਨੌਜਵਾਨ ਆਪਣਾ ਬਾਇਓਡਾਟਾ ਤੇ ਸਰਟੀਫਿਕੇਟ ਲੈ ਕੇ 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਸਵੇਰੇ 10 ਵਜੇ ਪਹੁੰਚ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਰੋਜ਼ਗਾਰ ਮੇਲੇ ਦਾ ਫਾਇਦਾ ਜ਼ਰੂਰ ਉਠਾਉਣ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...