ਵੱਡੀ ਖ਼ਬਰ : ਬੱਸ ਤੇ ਸਫ਼ਰ ਕਰਨ ਵਾਲੇ ਧਿਆਨ ਦੇਣ : ਠੇਕਾ ਮੁਲਾਜ਼ਮਾਂ ਦੀ ਯੂਨੀਅਨ ਹੜਤਾਲ ’ਤੇ, ਅੱਜ ਤੋਂ 3 ਦਿਨਾਂ ਤੱਕ ਤਕਰੀਬਨ 1300 ਸਰਕਾਰੀ ਬੱਸਾਂ ਜਾਮ

ਲੁਧਿਆਣਾ: ਪਨਬੱਸ / ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਹੜਤਾਲ ’ਤੇ ਅੱਜ ਤੋਂ 3 ਦਿਨਾਂ ਤੱਕ ਤਕਰੀਬਨ 1300 ਸਰਕਾਰੀ ਬੱਸਾਂ ਜਾਮ ਕੀਤੀਆਂ ਜਾ ਰਹੀਆਂ ਹਨ।

ਯੂਨੀਅਨ ਮੰਗ ਕਰ ਰਹੀ ਹੈ ਕਿ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨਾ ਯਕੀਨੀ ਬਣਾਇਆ ਜਾਵੇ, ਜਦੋਂਕਿ ਸਰਕਾਰ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਕ ਪਾਸੇ ਠੇਕਾ ਕਰਮਚਾਰੀ ਹੜਤਾਲ ‘ਤੇ ਰਹਿਣਗੇ, ਦੂਜੇ ਪਾਸੇ ਵਿਭਾਗ ਆਪਣੇ ਸਥਾਈ ਕਰਮਚਾਰੀਆਂ ਤੋਂ ਬੱਸਾਂ ਚਲਾਏਗਾ।

ਇਸ ਸਾਰੀ ਘਟਨਾ ਵਿੱਚ ਸਰਕਾਰ ਅਤੇ ਯੂਨੀਅਨ ਆਹਮੋ-ਸਾਹਮਣੇ ਹੋ ਗਏ ਹਨ ਅਤੇ ਕੋਈ ਵੀ ਝੁਕਣ  ਲਈ ਤਿਆਰ ਨਹੀਂ ਹੈ। ਸਥਾਈ ਕਰਮਚਾਰੀਆਂ ਦੀ ਗਿਣਤੀ ਘੱਟ ਹੈ, ਜਿਸ ਕਾਰਨ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਏਗੀ।

Related posts

Leave a Reply