ਵੱਡੀ ਖ਼ਬਰ : ਭਗਵੰਤ ਮਾਨ ‘ਤੇ ਹਮਲਾ ! ਮਾਰੀ ਪੱਥਰ ਵਰਗੀ ਚੀਜ਼

ਅਟਾਰੀ : ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ  ਸਿਆਸੀ ਪਾਰਾ ਸਰਗਰਮ ਹੈ। ਹਲਕਾ ਅਟਾਰੀ ‘ਚ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਚੋਣ ਰੈਲੀ ਕੀਤੀ ਜਾ ਰਹੀ ਸੀ।

ਇਸ ਦੌਰਾਨ ਹਫ਼ੜਾ-ਦਫ਼ੜੀ ਮਚ ਗਈ ਅਤੇ ਭਗਵੰਤ ਮਾਨ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਵਿਖੇ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਕਿਸੇ  ਨੇ ਉਨ੍ਹਾਂ ਦੇ ਮੂੰਹ ’ਤੇ ਵਗਾਹ ਕੇ ਕੋਈ ਚੀਜ਼ ਮਾਰ ਦਿੱਤੀ। ਪੱਥਰ ਵਰਗੀ ਚੀਜ਼ ਵੱਜਣ ਤੋਂ ਬਾਅਦ ਭਗਵੰਤ ਮਾਨ ਕੁਝ ਸਮੇਂ ਲਈ ਆਪਣੀ ਗੱਡੀ ਦੇ ਅੰਦਰ ਬੈਠ ਗਏ ਅਤੇ ਫਿਰ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

Related posts

Leave a Reply