ਵੱਡੀ ਖ਼ਬਰ: ਭਾਰਤ ਨੇ ਅੱਜ ਬੁੱਧਵਾਰ ਕਰਤਾ ਕਮਾਲ, ਪਹਿਲਵਾਨ ਰਵੀ ਦਾਹੀਆ ਅਤੇ ਦੀਪਕ ਪੂਨੀਆ ਨੇ ਪਹੁੰਚੇ ਸੈਮੀਫਾਈਨਲ ਵਿੱਚ, ਜੈਵਲਿਨ ਥ੍ਰੋ ਵਿੱਚ ਨੀਰਜ ਫਾਈਨਲ ਚ

ਟੋਕੀਓ ਓਲੰਪਿਕਸ : ਬੁੱਧਵਾਰ, 4 ਅਗਸਤ, ਟੋਕੀਓ ਓਲੰਪਿਕਸ (Tokyo Olympics)  ਵਿੱਚ ਭਾਰਤ ਲਈ ਇੱਕ ਬਹੁਤ ਹੀ ਖਾਸ ਦਿਨ ਹੈ. 57 ਕਿਲੋ ਵਰਗ ਵਿੱਚ ਰਵੀ ਦਹੀਆ (RAVI DAHIYA) ਅਤੇ 86 ਕਿਲੋ ਵਰਗ ਵਿੱਚ ਦੀਪਕ ਪੂਨੀਆ (  DEEPAK PUNIYA) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਰਵੀ ਨੇ ਬੁਲਗਾਰੀਆ ਦੇ ਖਿਲਾਫ ਮੈਚ 14-4 ਨਾਲ ਜਿੱਤਿਆ, ਜਦਕਿ ਦੀਪਕ ਨੇ ਚੀਨ ਦੇ ਸ਼ੇਨ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਦੋਵੇਂ ਭਾਰਤੀ ਪਹਿਲਵਾਨ ਮੈਡਲ ਤੋਂ ਇੱਕ ਜਿੱਤ ਦੂਰ ਹਨ।

ਓਧਰ ਦੂਜੇ ਪਾਸੇ ਅੱਜ ਭਾਰਤੀ ਮਹਿਲਾ ਹਾਕੀ ਟੀਮ ਦਾ ਸੈਮੀਫਾਈਨਲ ਹੈ, ਜਦੋਂ ਕਿ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀਫਾਈਨਲ ਖੇਡਣ ਲਈ ਰਿੰਗ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ। ਲੋਵਲੀਨਾ 69 ਕਿਲੋਗ੍ਰਾਮ ਦੇ ਸੈਮੀਫਾਈਨਲ ਵਿੱਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਦੇ ਵਿਰੁੱਧ ਰਿੰਗ ਵਿੱਚ ਉਤਰੇਗੀ ।  ਮਹਿਲਾ ਹਾਕੀ ਟੀਮ ਦੇ ਨਾਲ ਤਮਗਾ ਪੱਕਾ ਕਰਨ ਦਾ ਮੌਕਾ ਹੈ, ਦੂਜੇ ਪਾਸੇ, ਲਵਲੀਨਾ ਕੋਲ ਆਪਣੇ ਤਮਗੇ ਦਾ ਰੰਗ ਬਦਲਣ ਦਾ ਸੁਨਹਿਰੀ ਮੌਕਾ ਹੈ।

ਇਸ ਤੋਂ ਇਲਾਵਾ, ਜੈਵਲਿਨ ਥ੍ਰੋ ਵਿੱਚ ਨੀਰਜ ਚੋਪੜਾ (NEERAJ CHOPRA) ਤੋਂ ਮੈਡਲ ਦੀ ਉਮੀਦ ਹੈ. ਨੀਰਜ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸ ਨੇ ਆਪਣੇ ਪਹਿਲੇ ਹੀ ਦੌਰ ਵਿੱਚ 86.65 ਮੀਟਰ ਸੁੱਟ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਕੁਆਲੀਫਿਕੇਸ਼ਨ ਮਾਰਕ ਲਈ ਨੀਰਜ ਨੂੰ 83.50 ਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨੀ ਪਈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.65 ਮੀਟਰ ਸੁੱਟ ਕੇ ਫਾਈਨਲ ਲਈ ਕੁਆਲੀਫਾਈ ਕੀਤਾ।

Related posts

Leave a Reply