ਵੱਡੀ ਖ਼ਬਰ : ਭਾਰਤ ਵਾਲੇ ਪਾਸਿਓਂ ਰਾਵੀ ਦਰਿਆ ਰਾਹੀਂ  ਰੁੜ੍ਹ ਕੇ ਪਾਕਿਸਤਾਨ ਪਹੁੰਚੀਆਂ ਚਾਰ ਲਾਸ਼ਾਂ ਮਿਲਣ ਨਾਲ ਲਾਹੌਰ ਦੇ ਆਸਪਾਸ ਹੜਕੰਪ

ਅੰਮ੍ਰਿਤਸਰ : ਭਾਰਤ ਵਾਲੇ ਪਾਸਿਓਂ ਰਾਵੀ ਦਰਿਆ ਰਾਹੀਂ  ਰੁੜ੍ਹ ਕੇ ਪਾਕਿਸਤਾਨ ਪਹੁੰਚੀਆਂ ਚਾਰ ਲਾਸ਼ਾਂ ਮਿਲਣ ਨਾਲ ਲਾਹੌਰ ਦੇ ਆਸਪਾਸ ਹੜਕੰਪ ਮਚ ਗਿਆ ਹੈ।

ਜਾਣਕਾਰੀ ਅਨੁਸਾਰ  ਚਾਰੇ ਲਾਸ਼ਾਂ ਦੇ ਕੇਸ ਤੇ ਦਾੜ੍ਹੀਆ ਹਨ ਮਿਲੀ।  ਲਾਹੌਰ  ਤੋਂ ਨਾਰੋਵਾਲ ਸ੍ਰੀ ਕਰਤਾਰਪੁਰ ਨੂੰ ਜਾਂਦਿਆਂ ਰਸਤੇ ਵਿਚ ਆਉਂਦੇ ਕਾਲਾ ਖਤਾਈ ਰੋਡ ਦੇ ਨਜ਼ਦੀਕ ਰਾਵੀ ਦਰਿਆ ਵਿਚੋਂ ਨਿਕਲਦੀ ਬਲਖੀ ਪਿੰਡ ਦੇ ਨੇੜਿਓਂ ਨਹਿਰ ਵਿਚੋਂ ਚਾਰ ਲਾਸ਼ਾਂ ਮਿਲੀਆਂ। ਪਿੰਡ ਦੇ ਲੋਕਾਂ ਨੇ ਭਾਰਤ ਵਾਲੇ ਪਾਸਿਓਂ ਰਾਵੀ ਦਰਿਆ ’ਚ ਰੁੜ ਕੇ ਆਈਆਂ ਚਾਰੇ ਲਾਸ਼ਾਂ ਜਿਨ੍ਹਾਂ ਵਿੱਚ ਤਿੰਨਾਂ ਦੀ ਪਹਿਚਾਣ ਨਹੀਂ ਹੋੋ ਸਕੀ  ਪਰ ਸਿਰ ’ਤੇ ਕੇਸ ਰੱਖੇ ਹੋਏ ਹਨ, ਇਨ੍ਹਾਂ ਵਿਚੋਂ ਇਕ ਲਾਸ਼  ਦੀ ਦਾੜ੍ਹੀ ਤੇ ਕੇਸ ਸਹੀ ਸਲਾਮਤ ਵੇਖੇ ਗਏ।

ਜਦੋਂ ਪਿੰਡ ਵਾਲੀ ਨੇ ਇਕ ਸਹੀ ਸਲਾਮਤ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਦੋਵੇਂ ਬਾਹਾਂ ਵੱਢੀਆਂ ਹੋਈਆਂ ਸਨ। ਲੋਕਾਂ ਨੇ ਭਾਰਤ ਵਾਲੇ ਪਾਸਿਓਂ ਰੁੜ੍ਹ ਕੇ ਪਾਕਿਸਤਾਨ ਆਈਆਂ ਚਾਰੇ ਲਾਸ਼ਾਂ ਨੂੰ ਕੱਢ ਕੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਤੇ ਪਿੰਡ ਦੇ ਕਬਰਿਸਤਾਨ ਵਿਖੇ ਦਫਨਾ ਦਿੱਤੀਆਂ ਗਈਆਂ।

ਇਸ ਪਿੰਡ ਦੇ ਮੁਸਲਮਾਨ ਲੋਕਾਂ ਨੇ ਜੋ ਲਾਸ਼ ਸਹੀ ਸਲਾਮਤ ਦਿਸ ਰਹੀ ਸੀ ਉਸ ਦੀ ਫੋਟੋ ਖਿੱਚ ਕੇ ਲਾਹੌਰ ਦੇ ਏਰੀਏ ’ਚ ਵਾਇਰਲ ਕੀਤੀ। ਪਾਕਿਸਤਾਨੀ ਲੋਕਾਂ ਨੇ ਭਾਰਤ ਤਕ ਇਹ ਫੋਟੋ ਪਹੁੰਚਾਉਂਦਿਆਂ ਦੱਸਿਆ ਕਿ ਇਹ ਮਿ੍ਰਤਕ ਦੇਹ ਪਿੰਡ ਦੇ ਕਬਰਸਤਾਨ ਵਿਖੇ ਬਾਕੀ ਤਿੰਨਾਂ ਦੇ ਨਾਲ ਹੀ ਦਫ਼ਨਾ ਦਿੱਤੀ ਗਈ ਹੈ।

 

Related posts

Leave a Reply