ਵੱਡੀ ਖ਼ਬਰ : ਭਿਆਨਕ ਹਾਦਸਾ, ਬੱਸ-ਟੈਂਕਰ ਦੀ ਟੱਕਰ ‘ਚ 12 ਲੋਕ ਜ਼ਿੰਦਾ ਸੜ ਕੇ ਮਰੇ, ਬੱਸ ਵਿੱਚ ਸਵਾਰ 12 ਲੋਕਾਂ ਦੀ ਮੌਤ

ਜੋਧਪੁਰ : ਰਾਜਸਥਾਨ ਤੋਂ ਵੱਡੀ ਖਬਰ ਆ ਰਹੀ ਹੈ। ਇੱਥੇ ਜੋਧਪੁਰ-ਬਾੜਮੇਰ ਹਾਈਵੇਅ ‘ਤੇ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਅਤੇ ਟੈਂਕਰ ਟਰਾਲੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 12 ਲੋਕਾਂ ਦੀ ਮੌਤ ਹੋ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਸੜਨ ਕਾਰਨ ਹੋਈ ਹੈ।

ਇਸ ਬੱਸ ਵਿੱਚ 25 ਲੋਕ ਸਵਾਰ ਸਨ। ਮੌਕੇ ‘ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ 10 ਲੋਕਾਂ ਨੂੰ ਬਚਾਇਆ ਹੈ। ਇਸ ਹਾਦਸੇ ਤੋਂ ਬਾਅਦ ਬਾੜਮੇਰ-ਜੋਧਪੁਰ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ।

Related posts

Leave a Reply