ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ’ਤੇ ਸਥਿਤ ਪੰਜ ਗਰਾਈਆਂ ਭੇਜੀ ਗਈ 40 ਕਿਲੋ ਹੈਰੋਇਨ ਮਲੇਸ਼ੀਆ ਬੈਠੇ ਜੱਗੇ ਨੇ ਭੇਜੀ ਸੀ।
ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੱਗੇ ਦਾ ਭਾਰਤ ਤੇ ਪਾਕਿਸਤਾਨ ਵਿਚ ਰਹਿਣ ਵਾਲੇ ਤਸਕਰਾਂ ਨਾਲ ਸੰਬੰਧ ਹਨ। ਲਗਪਗ ਤਿੰਨ ਮਹੀਨੇ ਪਹਿਲਾਂ ਇਸ ਖੇਪ ਨੂੰ ਭੇਜਣ ਦੇ ਸੰਬੰਧ ਵਿਚ ਜੱਗਾ ਤੇ ਨਿਰਮਲ ਦੀ ਗੱਲ ਹੋਈ ਸੀ।
ਪਾਕਿਸਤਾਨੀ ਤਸਕਰਾਂ ਤੋਂ ਹੀ ਜੱਗਾ ਨੂੰ ਪਤਾ ਲੱਗਾ ਸੀ ਕਿ ਸਰਹੱਦੀ ਪਿੰਡ ਭਕਨਾ ਦਾ ਨਿਰਮਲ ਸਿੰਘ ਉਰਫ ਸੋਨੂੰ ਬਾਰਡਰ ਏਰੀਆ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਨਿਰਮਲ ਖ਼ਿਲਾਫ਼ ਸਾਲ 2020 ਵਿਚ ਸਰਾਏ ਅਮਾਨਤ ਖ਼ਾਂ ਥਾਣੇ ਵਿਚ ਇਕ ਕਿਲੋ ਹੈਰੋਇਨ ਤਸਕਰੀ ਦਾ ਕੇਸ ਵੀ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ ਰਮਦਾਸ ਥਾਣੇ ਵਿਚ ਦਰਜ ਕੀਤੀ ਗਈ ਐੱਫਆਈਆਰ ਵਿਚ ਨਿਰਮਲ ਸਿੰਘ ਉਰਫ ਸੋਨੂੰ ਦੇ ਨਾਂ ਦੇ ਬਾਅਦ ਜੱਗਾ ਮਲੇਸ਼ੀਆ ਵਾਲਾ, ਲਵਲੀ ਦਾ ਨਾਂ ਵੀ ਦਰਜ ਕਰ ਲਿਆ ਗਿਆ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp