ਵੱਡੀ ਖ਼ਬਰ : ਮਿਲਾਵਟਖੋਰੀ ਖਿਲਾਫ਼ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ

ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਵਾਲੇ ਪਦਾਰਥਾਂ ਦੇ ਲਏ ਸੈਂਪਲ
ਮਿਲਾਵਟਖੋਰੀ ਖਿਲਾਫ਼ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹਿੰਮ ਰਹੇਗੀ ਜਾਰੀ : ਜ਼ਿਲ੍ਹਾ ਸਿਹਤ ਅਫ਼ਸਰ
ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਲੋਕ ਹੋਣ ਵਧੇਰੇ ਜਾਗਰੂਕ : ਡਾ. ਲਖਵੀਰ ਸਿੰਘ

ਹੁਸ਼ਿਆਰਪੁਰ, 24 ਮਾਰਚ (ਆਦੇਸ਼ ): ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਨਾਉਣ ਦ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਆਪਣੀ ਟੀਮ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਪਦਾਰਥਾਂ ਦੇ ਸੈਂਪਲ ਲਏ।
ਮਿਲਾਵਟਖੋਰੀ ਖਿਲਾਫ਼ ਮੁਹਿੰਮ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਲਖਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਿਹਤ ਸੰਕਟ ਨੂੰ ਧਿਆਨ ਰੱਖਦਿਆਂ ਸਾਰਿਆਂ ਨੂੰ ਖਾਣ-ਪੀਣ ਵਾਲੇ ਪਦਾਰਥਾਂ ਪ੍ਰਤੀ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਵਿੱਚ ਚਿੱਟੇ ਛੋਲੇ, ਸਰੋਂ ਦਾ ਤੇਲ, ਚਾਹਪੱਤੀ, ਕਾਲੇ ਛੋਲੇ, ਸੂਜੀ, ਦਾਲ ਉੜਦ ਸਾਬਤ, ਰਿਫਾਇੰਡ ਤੇਲ, ਦਲੀਆ, ਆਈਸਕ੍ਰੀਮ, ਪਨੀਰ ਅਤੇ ਖੋਏ ਆਦਿ ਦੇ ਸੈਂਪਲ ਲਏ ਗਏ ਜਿਨ੍ਹਾਂ ਨੂੰ ਸਟੇਟ ਫੂਡ ਟੈਸਟਿੰਗ ਲੈਬ ਖਰੜ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 12 ਸੈਂਪਲ ਲਏ ਗਏ ਜਿਨ੍ਹਾਂ ਦੀ ਰਿਪੋਰਟ ਅਗਲੇ ਤਿੰਨ ਹਫਤਿਆਂ ਵਿੱਚ ਪ੍ਰਾਪਤ ਹੋਵੇਗੀ।
ਜ਼ਿਲ੍ਹੇ ਵਿੱਚ ਚੱਲ ਰਹੀ ਸੈਂਪÇਲੰਗ ਸਬੰਧੀ ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲੈਣ ਦਾ ਮਕਸਦ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਹੈ ਨਾ ਕਿ ਕਿਸੇ ਤਰ੍ਹਾਂ ਦਾ ਸਹਿਮ ਤਾਂ ਜੋ ਲੋਕਾਂ ਲਈ ਸ਼ੁੱਧ ਅਤੇ ਮਿਆਰੀ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੀ ਤੰਦਰੁਸਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੀਆਂ ਵਸਤਾਂ ਬਨਾਉਣ ਅਤੇ ਵੇਚਣ ਵਾਲਿਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਦੀ ਪੂਰੀ ਤਰ੍ਹਾਂ ਪਾਲਣਾ ਦੀ ਤਾਕੀਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾ ਸਕਦਾ ਹੈ।

शहर में अलग-अलग स्थानों से खाद्य पदार्थों के लिए सैंपल
मिलावटखोरी खि़लाफ़ मिशन तंदरुस्त पंजाब के अंतर्गत मुहिम रहेगी जारी: जि़ला सेहत अधिकारी
मौजूदा सेहत संकट के मद्देनजऱ लोगों को और जागरूक होने की जरूरत: डा. लखवीर सिंह
होशियारपुर, 24 मार्च: पंजाब सरकार की तरफ से शुरू किये मिशन तंदरुस्त पंजाब के अंतर्गत लोगों को उच्च गुणवत्ता वाले खाद्य पदार्थों की उपलब्धता यकीनी बनाने के उद्देश्य से जि़ला सेहत अधिकारी डा. लखवीर सिंह ने आज अपनी टीम समेत शहर के अलग-अलग क्षेत्रों में विभिन्न खाद्य पदार्थों के सैंपल लिए।


मिलावटखोरी के खि़लाफ़ मुहिम जारी रखने की वचनबद्धता को दोहराते हुए डा. लखवीर सिंह ने कहा कि मौजूदा सेहत संकट को ध्यान में रखते हुए सभी को खाद्य पदार्थों प्रति और ज्यादा जागरूक होने की ज़रूरत है। उन्होंने बताया कि आज शहर में सफ़ेद चने, सरसों का तेल, चायपत्ती, काले चने, सूजी, दाल उड़द साबित, रिफायंड तेल, दलिया, आईसक्रीम, पनीर और खोया आदि के सैंपल लिए गए जिनको स्टेट फूड टेस्टिंग लैब खरड़ में भेजा जायेगा। उन्होंने बताया कि आज कुल 12 सैंपल लिए गए जिन की रिपोर्ट अगले तीन हफ़्तों में प्राप्त होगी।
जि़लो में चल रही सैंपलिंग सम्बन्धित उन्होंने कहा कि खाद्य पदार्थों के सैंपल लेने का मकसद लोगों में जागरूकता पैदा करना है न कि किसी तरह का डर पैदा करना ताकि लोगों के लिए शुद्ध और बढिय़ा खाद्य पदार्थों की उपलबद्धता को यकीनी बनाकर उनकी तंदरुस्ती को सुनिश्चित किया जा सके। उन्होंने जि़ले खाद्य पदार्थ बनाने और बेचने वालों को फूड सेफ्टी और स्टैंडर्ड एक्ट -2006 का पूरी तरह पालन करने की ताकिद करते हुए कहा कि सभी के संयुक्त प्रयासों से मिशन तंदरुस्त पंजाब को पूरी तरह सफल बनाया जा सकता है।

Related posts

Leave a Reply