ਵੱਡੀ ਖ਼ਬਰ : ਮੋਦੀ ਤੋਂ ਪਹਿਲਾਂ ਸਿਆਸੀ ਧਿਆਨ ਕਰਨ ਲਈ ਚੰਨੀ ਤੇ ਸਿੱਧੂ ਦੀ ਜੋੜੀ ਸਵੇਰੇ ਤੜਕਸਾਰ ਕੇਦਾਰਨਾਥ ਪਹੁੰਚੀ

ਚੰਡੀਗੜ੍ਹ, 2 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਕੇਦਾਰਨਾਥ ਸਵੇਰੇ ਤੜਕਸਾਰ ਪਹੁੰਚ ਗਏ ਹਨ । ਉਹਨਾਂ ਦੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਨ। ਉਹ ਹੈਲੀਕਾਪਟਰ ’ਤੇ ਦੇਹਰਾਦੂਨ ਲਈ ਰਵਾਨਾ ਹੋਏ । ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਸਿਆਸੀ ਮੌਸਮ ਦੇ ਹਿਸਾਬ ਨਾਲ ਦੇਹਰਾਦੂਨ ਤੋਂ ਅੱਗੇ ਜਾਣਗੇ। 

ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹਰੀਸ਼ ਚੌਧਰੀ ਦੇ ਨਾਲ ਅੱਜ ਹਰੀਸ਼ ਰਾਵਤ ਦੇ ਘਰ ਬ੍ਰੇਕਫਾਸਟ ਕੀਤਾ। ਇਸ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਅੱਜ ਸਿੱਧੂ ਤੇ ਚੰਨੀ ਇਕੱਠੇ ਆਏ ਹਨ ਅਤੇ ਓਹਨਾ ਦੀ ਗੱਲ ਸਹੀ ਸਾਬਿਤ ਹੋਈ ਹੈ ਕਿ ਪੰਜਾਬ ਕਾਂਗ੍ਰੇਸ ਸਹੀ ਦਿਸ਼ਾ ਚ ਚਾਲ ਰਹੀ ਹੈ।  

ਗੌਰਤਲਬ ਹੈ ਕਿ ਪ੍ਰਧਾਨਮੰਤਰੀ ਮੋਦੀ ਵੀ 5 ਨਵੰਬਰ ਨੂੰ ਕੇਦਾਰਨਾਥ ਪਹੁੰਚ ਰਹੇ ਹਨ। 

 

 

Related posts

Leave a Reply