ਵੱਡੀ ਖ਼ਬਰ : ਮੋਹਿੰਦਰ ਕੇਪੀ ਨਹੀਂ, ਸੁਖਵਿੰਦਰ ਕੋਟਲੀ ਹੀ ਹੋਣਗੇ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ

ਜਲੰਧਰ : ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਬਣਿਆਂ ਸ਼ਸ਼ੋਪੰਜ ਅਖੀਰ ਖਤਮ ਹੋ ਗਿਆ। ਇਸ ਹਲਕੇ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਉਪਰ ਹੀ ਪਾਰਟੀ ਨੇ ਭਰੋਸਾ ਪ੍ਰਗਟਾਇਆ ਹੈ ਹਾਲਾਂਕਿ ਸਵੇਰੇ  ਤੋਂ ਇਹ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਦੇ ਨਾਰਾਜ਼ ਆਗੂ ਮੋਹਿੰਦਰ ਸਿੰਘ ਕੇਪੀ ਇਥੋਂ ਕੋਟਲੀ ਦੀ ਟਿਕਟ ਕਟਵਾਉਣ ਵਿਚ ਕਾਮਯਾਬ ਹੋ ਸਕਦੇ ਹਨ।

ਦੁਪਹਿਰ ਤਕ ਦੋਵੇਂ ਹੀ ਕਾਂਗਰਸੀ ਆਗੂ ਨਗਰ ਨਿਗਮ ਵਿਚ ਬਣੇ ਰਿਟਰਨਿੰਗ ਅਫ਼ਸਰ ਦੇ ਦਫਤਰ ਬਾਹਰ ਬੈਠੇ ਹੋਏ ਸਨ ਅਤੇ ਪਾਰਟੀ ਹਾਈਕਮਾਨ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਵੇਗਾ, ਉਸ ਚਿੱਠੀ ਦੀ ਉਡੀਕ ਕਰ ਰਹੇ ਸਨ। ਅਖੀਰ ਦੋ ਵਜੇ ਤੋਂ ਬਾਅਦ ਮੋਹਿੰਦਰ ਸਿੰਘ ਕੇਪੀ ਨਗਰ ਨਿਗਮ ਦਫ਼ਤਰ ਵਿਚੋਂ ਚੁਪਚਾਪ ਚਲੇ ਗਏ ਜਦੋਕਿ ਸੁਖਵਿੰਦਰ ਸਿੰਘ ਕੋਟਲੀ ਉਥੇ ਹੀ ਰਹੇ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ  ਸੁਖਵਿੰਦਰ ਕੋਟਲੀ ਦੇ ਨਾਮ ਉਤੇ ਮੋਹਰ ਲਾਈ ਗਈ ਹੈ।

 

Related posts

Leave a Reply