ਵੱਡੀ ਖ਼ਬਰ : ਮੰਤਰੀ ਤੋਮਰ ਦੇ ਸਬਜ਼ੀ ਵੇਚਣ ਵਾਲੀ ਮਹਿਲਾ ਨੇ ਥੱਪੜ ਜੜ ਦਿੱਤਾ

ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿੱਥੇ ‘ਤੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਇੱਕ ਸਬਜ਼ੀ ਵੇਚਣ ਵਾਲੀ ਬਜ਼ੁਰਗ ਮਹਿਲਾ ਬੀਨਾ ਬਾਈ ਨੂੰ ਕਹਿ ਰਹੇ ਹਨ ਕਿ ਮਾਂ, ਪਹਿਲਾਂ ਮੈਨੂੰ ਥੱਪੜ ਮਾਰੋ, ਫਿਰ ਤੁਹਾਡੀ ਗੱਲ ਸੁਣਾਂਗਾ, ਮੈਂ ਤੇਰਾ ਬੇਟਾ ਹਾਂ, ਪਹਿਲਾਂ ਮੈਨੂੰ ਕੁੱਟ ਲਵੋ। ਇਸ ਤੋਂ ਬਾਅਦ ਮੰਤਰੀ ਨੇ ਬਜ਼ੁਰਗ ਮਹਿਲਾ ਦੇ ਦੋਵਾਂ ਹੱਥ ਫੜੇ ਤੇ ਆਪਣੀ ਗੱਲ੍ਹ ‘ਤੇ ਥੱਪੜ ਜੜ ਦਿੱਤਾ।

ਇਸ ਦੌਰਾਨ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਮੰਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਹੱਥ ਝਟਕ ਦਿੱਤਾ। ਦਰਅਸਲ ਊਰਜਾ ਮੰਤਰੀ ਪ੍ਰਦੁਮਨ ਸਿੰਘ ਗਵਾਲੀਅਰ ਦੀ ਹਜੀਰਾ ਸਬਜ਼ੀ ਮੰਡੀ ਦਾ ਹਾਲ ਜਾਣਨ ਗਏ ਸੀ ਪਰ ਉੱਥੇ ਦੁਕਾਨਦਾਰਾਂ ਦੇ ਵਿਰੋਧ ‘ਚ ਘਿਰ ਗਏ। ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਮਹਿਲਾ ਸਬਜੀ ਵਿਕਰੇਤਾ ਸੀ।  ਇਨ੍ਹਾਂ ਦੀਆਂ ਦੁਕਾਨਾਂ ਪ੍ਰਸ਼ਾਸਨ ਨੇ ਹਟਵਾ ਦਿੱਤੀਆਂ ਸੀ। ਇਸ ਨਾਲ ਇਹ ਸਾਰੇ ਲੋਕ ਨਰਾਜ਼ ਸੀ।

Related posts

Leave a Reply