ਵੱਡੀ ਖ਼ਬਰ : ਲੁਧਿਆਣਾ ’ਚ ਬੈਂਕ ਮੈਨੇਜਰ ਨੂੰ ਲੁਟੇਰਿਆਂ ਨੇ ਗੋਲ਼ੀ ਮਾਰੀ, ਫਾਇਰਿੰਗ ’ਚ ਇਕ ਲੁਟੇਰੇ ਦੀ ਮੌਤ, ਦੋ ਫ਼ਰਾਰ

ਲੁਧਿਆਣਾ : ਸੁੰਦਰਨਗਰ ’ਚ ਮੁਥੂਟ ਫਾਇਨਾਂਸ ਦੀ ਸ਼ਾਖਾ ’ਚ ਸ਼ਨੀਵਾਰ ਸਵੇਰੇ ਲੁੱਟ ਦਾ ਯਤਨ ਕੀਤਾ ਗਿਆ। ਸਿਕਿਓਰਿਟੀ ਗਾਰਡ ਵੱਲੋਂ ਬਚਾਅ ਲਈ ਗੋਲੀ ਚਲਾਉਣ ਨਾਲ ਇਕ ਲੁਟੇਰੇ ਦੀ ਮੌਤ ਹੋ ਗਈ ਹੈ ਜਦਕਿ ਦੋ ਮੌਕੇ ’ਤੋਂ ਫ਼ਰਾਰ ਹੋ ਗਏ।

ਘਟਨਾ ’ਚ ਮੁਥੂਟ ਫਾਇਨਾਂਸ ਦਾ ਮੈਨੇਜਰ ਸੰਨੀ ਸ਼ਰਮਾ ਵੀ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਉਸਦੀ ਬਾਹ ‘ਚ ਗੋਲ਼ੀ ਲੱਗੀ ਹੈ। 

ਦੱਸਿਆ ਜਾ ਰਿਹਾ ਹੈ ਕਿ ਮੁਥੂਟ ਫਾਇਨਾਂਸ ਦੇ ਨਾਲ ਹੀ ਯੂਨੀਅਨ ਬੈਂਕ ਦੀ ਬ੍ਰਾਂਚ ਵੀ ਹੈ। ਉਸਦੇ ਗਾਰਡ ਨੇ ਲੁਟੇਰਿਆਂ ਦੀ ਹਰਕਤ ਦੇਖ ਗੋਲੀ ਚਲਾਈ। ਮੌਕੇ ’ਤੇ ਪੁਲਿਸ ਪਹੁੰਚੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਕ ਲੁਟੇਰੇ ਦੀ ਮੌਤ ਹੋ ਚੁੱਕੀ ਹੈ, ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Related posts

Leave a Reply