ਵੱਡੀ ਖ਼ਬਰ: ਵਿਧਾਨ ਸਭਾ ਚ ਵਿਸ਼ੇਸ਼ ਇਜਲਾਸ ਤੋਂ ਬਾਅਦ ਬਾਗ਼ੀ ਧੜੇ ਦੀ ਸਿੱਧੂ ਸਮੇਤ ਪ੍ਰਗਟ ਸਿੰਘ ਦੀ ਕੋਠੀ ਚ ਅਚਾਨਕ ਬੈਠਕ ਨੇ ਕਈਆਂ ਦੇ ਕੰਨ ਖੜੇ ਕੀਤੇ

ਚੰਡੀਗੜ੍ਹ  :– ਅੱਜ ਵਿਧਾਨ ਸਭਾ ਚ ਵਿਸ਼ੇਸ਼ ਇਜਲਾਸ ਤੋਂ ਬਾਅਦ ਬਾਗ਼ੀ ਧੜੇ ਨੇ ਤੁਰੰਤ ਬੈਠਕ ਸੱਦ ਲਈ ਹੈ । 

ਜਾਣਕਾਰੀ ਅਨੁਸਾਰ ਇਹ ਮੀਟਿੰਗ ਕਾਰਜਕਾਰੀ ਪ੍ਰਧਾਨ ਪਰਗਟ ਸਿੰਘ ਦੇ ਘਰ  ਚੱਲ ਰਹੀ ਹੈ । ਇਸ ਮੀਟਿੰਗ ਚ ਨਵਜੋਤ ਸਿੰਘ ਸਿੱਧੂ ਸਮੇਤ ਤਿੰਨ ਕਾਰਜਕਾਰੀ ਪ੍ਰਧਾਨ ਤੇ  ਵਿਧਾਇਕ ਮੌਜੂਦ ਹਨ।

ਬੀਤੇ ਦਿਨੀ  ਕਾਂਗਰਸ ਦੇ ਪ੍ਰਭਾਰੀ  ਹਰੀਸ਼ ਰਾਵਤ ਚੰਡੀਗੜ੍ਹ ਆਏ ਹੋਏ ਸਨ ਪਰ ਬਾਗ਼ੀ ਧਡ਼ੇ ਵੱਲੋਂ ਹਰੀਸ਼ ਰਾਵਤ ਨਾਲ ਇੱਥੇ ਮੁਲਾਕਾਤ ਕਰਨ ਤੋਂ ਪਾਸਾ ਵੱਟ ਲਿਆ ਗਿਆ ਸੀ।  ਕੁਝ ਦਿਨ ਪਹਿਲਾਂ ਬਾਗੀ ਧੜਾ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਲਈ ਦੇਹਰਾਦੂਨ ਗਿਆ ਸੀ ਪਰ ਰਾਵਤ ਨੇ ਉਸ ਵੇਲੇ ਕੈਪਟਨ ਪੱਖੀ ਖੇਮੇ ਨੂੰ ਹਵਾ ਦਿੱਤੀ ਸੀ, ਜਿਸ ਕਾਰਣ ਬਾਗੀ ਧੜੇ ਨੇ ਰਾਵਤ ਨਾਲ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ ਸੀ .

Related posts

Leave a Reply