ਵੱਡੀ ਖ਼ਬਰ : ਵੀਰੇਸ਼ ਕੁਮਾਰ ਭਾਵੜਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ, ਕਮਿਸ਼ਨਰ ਨੌਨਿਹਾਲ ਸਿੰਘ, ਅਰੁਣ ਮਿੱਤਲ, ਸੁਖਚੈਨ ਸਿੰਘ ਕਮਿਸ਼ਨਰ, ਨਾਨਕ ਸਿੰਘ, ਅਲਕਾ ਮੀਨਾ ਦਾ ਵੀ ਤਬਾਦਲਾ, ਕਈ ਹੋਰ ਬਦਲੇ

ਚੰਡੀਗੜ੍ਹ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਦੇ ਡੀਜੀਪੀ ਨੂੰ ਹਟਾ ਦਿੱਤਾ ਗਿਆ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਬਦਲ ਦਿੱਤਾ ਗਿਆ ਹੈ। ਵੀਰੇਸ਼ ਕੁਮਾਰ ਭਾਵੜਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ ਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਕਾਰਨ ਸੁਰਖੀਆਂ ਵਿੱਚ ਆਏ ਫਿਰੋਜ਼ਪੁਰ ਦੇ ਏਐਸਪੀ ਅਤੇ ਬਰਨਾਲਾ ਦੇ ਐਸਐਸਪੀ ਦਾ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਨਰਿੰਦਰ ਭਾਰਗਵ ਨੂੰ ਫ਼ਿਰੋਜ਼ਪੁਰ ਦਾ ਐਸਐਸਪੀ ਬਣਾਇਆ ਗਿਆ ਹੈ।

ਕਮਿਸ਼ਨਰ ਨੌਨਿਹਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਅਰੁਣ ਮਿੱਤਲ ਨੂੰ ਆਈਜੀ ਰੋਪੜ ਬਣਾਇਆ ਗਿਆ ਹੈ। ਸੁਖਚੈਨ ਸਿੰਘ ਕਮਿਸ਼ਨਰ, ਅੰਮ੍ਰਿਤਸਰ ਵਜੋਂ ਤਾਇਨਾਤ ਸਨ। ਨਾਨਕ ਸਿੰਘ ਨੂੰ ਐਸਐਸਪੀ ਗੁਰਦਾਸਪੁਰ ਅਤੇ ਅਲਕਾ ਮੀਨਾ ਨੂੰ ਬਰਨਾਲਾ ਦੀ ਐਸਐਸਪੀ ਬਣਾਇਆ ਗਿਆ ਹੈ।

Related posts

Leave a Reply